-ਮਿਊਂਸੀਪਲ ਹੱਦਾਂ ਵਾਲੀਆਂ ਪਾਬੰਦੀਆਂ ਪੀ.ਡੀ.ਏ ਅਤੇ ਬਹਾਦਰਗੜ੍ਹ ਦੇ ਖੇਤਰ ‘ਚ ਲਾਗੂ
-ਕਰਫ਼ਿਊ ਸਬੰਧੀ ਹੁਕਮ ਅਤੇ ਦੁਕਾਨਾਂ ਦਾ ਰੋਸਟਰ ਮਿਊਂਸੀਪਲ ਹੱਦਾਂ ਵਾਲਾ ਹੀ ਰਹੇਗਾ
ਪਟਿਆਲਾ, 26 ਅਗਸਤ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਹੁਕਮ ਜਾਰੀ ਕਰਦਿਆ ਪੀ.ਡੀ.ਏ. ਅਧੀਨ ਰਿਹਾਇਸ਼ੀ ਅਤੇ ਕਮਰਸ਼ੀਅਲ ਖੇਤਰ ਸਮੇਤ ਬਹਾਦਰਗੜ੍ਹ ਵਿਖੇ ਵੀ ਮਿਊਂਸੀਪਲ ਹੱਦਾਂ ‘ਚ ਲਾਗੂ ਪਾਬੰਦੀਆਂ ਨੂੰ ਇੰਨ ਬਿੰਨ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵੱਲੋਂ ਜਾਰੀ ਪੱਤਰ ਨੰਬਰ 5530-5544/ਫੁਟਕਲ ਮਿਤੀ 21 ਅਗਸਤ 2020 ਨੂੰ ਜਾਰੀ ਕੀਤੇ ਗਏ ਪਾਬੰਦੀ ਦੇ ਹੁਕਮ ‘ਚ ਵਾਧਾ ਕਰਦਿਆ ਇਹ ਹੁਕਮ ਹੁਣ ਪੀ.ਡੀ.ਏ. ਅਧੀਨ ਪੈਂਦੇ ਰਿਹਾਇਸ਼ੀ /ਕਮਰਸ਼ੀਅਲ ਸਥਾਨਾਂ ਅਤੇ ਬਹਾਦਰਗੜ੍ਹ ਖੇਤਰ ‘ਚ ਵੀ ਲਾਗੂ ਹੋਣਗੇ। ਉਨ੍ਹਾਂ ਕਿਹਾ ਕਿ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਅਤੇ ਸ਼ਨੀਵਾਰ ਅਤੇ ਐਤਵਾਰ ਕਰਫ਼ਿਊ ਸਮੇਤ ਦੁਕਾਨਾਂ ਲਈ ਪਹਿਲਾਂ ਜਾਰੀ ਕੀਤਾ ਗਿਆ ਰੋਸਟਰ ਹੁਣ ਪੀ.ਡੀ.ਏ. ਅਧੀਨ ਪੈਂਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਖੇਤਰਾਂ ਅਤੇ ਬਹਾਦਰਗੜ੍ਹ ਖੇਤਰ ‘ਚ ਵੀ ਲਾਗੂ ਹੋਵੇਗਾ।

English






