ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਦੀ ਵਿੱਤੀ ਅਤੇ ਸਾਲਾਨਾ ਗਤੀਵਿਧੀਆਂ ਦੀ ਰਿਪੋਰਟ ਪੇਸ਼

*ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਾਰਜਕਾਰਨੀ ਕਮੇਟੀ ਦੀ ਮੀਟਿੰਗ
ਬਰਨਾਲਾ, 26 ਨਵੰਬਰ  
ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਬਰਨਾਲਾ ਕਮ-ਪ੍ਰਧਾਨ ਜ਼ਿਲ੍ਹਾ ਰੈੱਡ ¬ਕ੍ਰਾਸ ਸੁਸਾਇਟੀ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ।
ਇਸ ਮੌਕੇ ਸੈਕਟਰੀ, ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਸਰਵਣ ਸਿੰਘ ਵੱਲੋਂ ਜ਼ਿਲ੍ਹਾ ਰੈੱਡ ¬ਕ੍ਰਾਸ ਸੁਸਾਇਟੀ ਦੀ ਸਾਲ 2019-20 ਦੀ ਸਾਲਾਨਾ ਗਤੀਵਿਧੀਆਂ ਦੀ ਰਿਪੋਰਟ ਅਤੇ ਵਿੱਤੀ ਰਿਪੋਰਟ ਪੇਸ਼ ਕੀਤੀ ਗਈ ਅਤੇ ਸਾਲਾਨਾ ਬਜਟ 2020-21 ਲਈ ਪੇਸ਼ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਏਜੰਡਿਆਂ ਜਿਵੇਂ ਕਿ ਰੈੱਡ ਕ੍ਰਾਸ ਭਵਨ ਤੇ ਹਾਲ ਦੀ ਉਸਾਰੀ ਸਬੰਧੀ, ਪੀਐਚਸੀ ਧਨੌਲਾ, ਤਪਾ, ਭਦੌੜ ਤੇ ਮਹਿਲ ਕਲਾਂ ਵਿਚੇ ਜਨ ਔਸ਼ਧੀ ਕੇਂਦਰ ਖੋਲ੍ਹਣ ਸਬੰਧੀ, ਫਿਜ਼ੀਓਥਰੈਪੀ ਸੈਂਟਰ ਦੀ ਸਥਾਪਨਾ, ਦਫਤਰ ਰੈਡ ¬ਕ੍ਰਾਸ ਸੁਸਾਇਟੀ/ਸਾਰੇ ਜਨ ਔਸ਼ਧੀ ਕੇਂਦਰਾਂ ਵਿਖੇ ਸੋਲਰ ਸਿਸਟਮ ਦੀ ਸਥਾਪਨਾ, ਲੋੜਵੰਦਾਂ ਨੂੰ ਮੈਡੀਕਲ ਤੇ ਹੋਰ ਸਹਾਇਤਾ ਮੁਹੱਈਆ ਕਰਾਉਣ ਤੇ ਕੋਵਿਡ ਮਹਾਮਾਰੀ ਦੌਰਾਨ ਹੋਰ ਉਪਰਾਲੇ ਕਰਨ ਦੀ ਵਿਉਂਤਬੰਦੀ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਆਖਿਆ ਕਿ ਜ਼ਿਲ੍ਹਾ ਰੈੱਡ ¬ਕ੍ਰਾਸ ਸੁਸਾਇਟੀ ਦਾ ਮਸਕਦ ਮਾਨਵਤਾ ਦੀ ਸੇਵਾ ਹੈ ਅਤੇ ਇਸ ਉਦੇਸ਼ ਦੀ ਪੂਰਤੀ ਪੁਰਜ਼ੋਰ ਸਾਂਝੇ ਯਤਨਾਂ ਨਾਲ ਹੋਣੀ ਚਾਹੀਦੀ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ/ਤਪਾ ਸ੍ਰੀ ਵਰਜੀਤ ਵਾਲੀਆ, ਜ਼ਿਲ੍ਹਾ ਸਿੱਖਿਆ ਅਫਸਰ ਸ. ਸਰਬਜੀਤ ਸਿੰਘ ਤੂਰ, ਟ੍ਰਾਈਡੈਂਟ ਲਿਮਟਿਡ ਤੋਂ ਸ੍ਰੀ ਰੁਪਿੰਦਰ ਗੁਪਤਾ, ਟ੍ਰਾਈਡੈਂਟ ਤੋਂ ਸ੍ਰੀ ਮੁਲਾਗਰ ਸਿੰਘ, ਰਣਧੀਰ ਕੌਸ਼ਲ, ਮੁਹੰਮਦ ਰਿਜ਼ਵਾਨ, ਮਾਸਟਰ ਗਿਆਨ ਚੰਦ, ਰਾਜ ਕੁਮਾਰ ਜਿੰਦਲ, ਸਟੈਂਡਰਡ ਕੰਬਾਈਨਜ਼ ਤੇ ਨਛੱਤਰ ਸਿੰਘ ਐਮਡੀ ਆਦਿ ਹਾਜ਼ਰ ਸਨ।