ਜ਼ਿਲ੍ਹੇ ਵਿਚ ਕਰੋਨਾ ਟੀਕਾਕਰਨ ਅਤੇ ਸੈਂਪਲਿੰਗ ਸੰਬੰਧੀ ਸਮੀਖਿਆ ਬਾਰੇ ਕੀਤੀ ਗਈ ਮੀਟਿੰਗ

ਫਾਜ਼ਿਲਕਾ, 27 ਮਈ 2021
ਸਿਵਲ ਸਰਜਨ ਫਾਜ਼ਿਲਕਾ ਡਾ ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਵਿਚ ਕਰੋਨਾ ਟੀਕਾਕਰਨ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿਚ ਸਮੂਹ ਪ੍ਰੋਗਰਾਮ ਅਫ਼ਸਰ ਅਤੇ ਬਲਾਕਾਂ ਏਸ ਏਮ ਓ ਅਤੇ ਨੋਡਲ ਅਫਸਰ ਸ਼ਾਮਿਲ ਹੋਏ।
ਡਾ ਪਰਮਿੰਦਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਟੀਕਾਕਰਨ ਟੀਮਾਂ ਦੀ ਪਹੁੰਚ ਵੱਧ ਤੋ ਵੱਧ ਲੋਕਾਂ ਤੱਕ ਬਣਾਈ ਜਾਵੇ ਅਤੇ ਟੀਕਾਕਰਨ ਬਾਰੇ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਕਿਹੜੀ ਵੈਕਸੀਨ ਕਿਸ ਦਿਨ ਕਿੰਨਾ ਨੂੰ ਲੱਗੇਗੀ ਇਸ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਸੈਂਪਲਿੰਗ ਵਧਾਉਣ ਲਈ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ। ਮਾਮੂਲੀ ਬੁਖਾਰ ਖਾਂਸੀ ਜੁਕਾਮ ਵਾਲੇ ਲੋਕਾਂ ਦੇ ਤੁਰੰਤ ਸੈਂਪਲ ਲਏ ਜਾਣ ਤਾਂ ਜੋ ਸਹੀ ਸਮੇਂ ਤੇ ਉਹਨਾਂ ਦਾ ਇਲਾਜ਼ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਲੈਵਲ 2 ਜਲਾਲਾਬਾਦ ਅਤੇ ਰਾਮ ਸਰਾ ਵਿਖੇ ਕੰਮ ਕਰ ਰਹੇ ਹਨ। ਓਥੇ ਸਾਰੀਆਂ ਜਰੂਰੀ ਸਹੁਲਤਾਂ ਮੁਹੱਈਆ ਕਰਵਾਈ ਗਈ ਹੈ ਅਤੇ ਜਰੂਰੀ ਹੈ ਇਹਨਾਂ ਦਾ ਲਾਭ ਲੈਣ ਦੀ।
ਜਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ ਆਸ਼ਾ ਵਰਕਰਾਂ ਵਲੋਂ ਪਿੰਡਾਂ ਵਿਚ ਜਾ ਕੇ ਲੋਕਾਂ ਦੇ ਘਰ ਘਰ ਕਰੋਨਾ ਬਾਰੇ ਸਰਵੇ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਸਰਵੇ ਦੌਰਾਨ ਸਹੀ ਜਾਣਕਾਰੀ ਦੇ ਕੇ ਲੋਕ ਸਿਹਤ ਵਿਭਾਗ ਦਾ ਸਹਿਯੋਗ ਕਰਨ ਤਾਂ ਜੋ ਜਰੂਰਤ ਮੰਦਾ ਦਾ ਤੁਰੰਤ ਇਲਾਜ਼ ਕੀਤਾ ਜਾ ਸਕੇ।