17 ਅਸਗਤ ਨੂੰ ਲੱਗਣ ਵਾਲੇ ਪੈਨਸ਼ਨ ਸੁਵਿਧਾ ਕੈਂਪਾਂ ਦਾ ਲਾਭ ਲੈਣ ਜ਼ਿਲ੍ਹਾ ਵਾਸੀ-ਡਿਪਟੀ ਕਮਿਸ਼ਨਰ

ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਲਈ ਹਲਕਾ ਵਾਈਜ਼ ਕੈਂਪ
ਬਰਨਾਲਾ, 13 ਅਗਸਤ :- 
ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਮਾਨਯੋਗ ਕੈਬਨਿਟ ਮੰਤਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੂਬੇ ਵਿੱਚ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਦੇਣ ਦੇ ਮੰਤਵ ਨਾਲ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਲਈ ਜ਼ਿਲ੍ਹੇ ਵਿੱਚ ਹਲਕਾ ਵਾਈਜ਼ ਕੈਂਪ ਮਿਤੀ 17/08/2022 ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ 5 ਵਜੇ ਤੱਕ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ’ਤੇ ਬਰਨਾਲਾ, ਮਹਿਲ ਕਲਾਂ ਅਤੇ ਸਹਿਣਾ ਵਿਖੇ ਇਹ ਕੈਂਪ ਲਗਾਏ ਜਾਣਗੇ।, ਜਿੱਥੇ ਪੈਨਸ਼ਨ ਸਬੰਧੀ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਬਾਰੇ ਜਾਣਕਾਰੀ ਅਤੇ ਉਨ੍ਹਾਂ ਦੇ ਹੱਲ ਮੁਹੱਈਆ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ, ਕਿਉਂ ਕਿ ਬਜ਼ੁਰਗ ਅਤੇ ਆਪਣੇ ਕੰਮਾਂ ਦੇ ਰੁਝੇਵਿਆਂ ਕਰਕੇ ਕੁਝ ਲੋਕ ਜੋ ਦਫ਼ਤਰਾਂ ਵਿਚ ਨਹੀਂ ਆ ਸਕਦੇ, ਉਹ ਆਪਣੇ ਘਰ ਦੇ ਨਜ਼ਦੀਕ ਹੀ ਇਨ੍ਹਾਂ ਕੈਂਪਾਂ ਵਿਚ ਪਹੁੰਚ ਕੇ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਰਨਾਲਾ ਸ੍ਰੀਮਤੀ ਤੇਆਵਾਸਪ੍ਰੀਤ ਕੌਰ ਨੇ ਦੱਸਿਆ ਕਿ 17 ਅਗਸਤ, 2022 ਨੂੰ ਬਲਾਕ ਬਰਨਾਲਾ ਅਧੀਨ ਸ਼ਾਤੀ ਹਾਲ, ਹੰਡਿਆਇਆ, (ਪਹੰਡਿਆਇਆ), ਗੁਰੂਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਜੀ, ਸੇਖਾ, (ਸੇਖਾ, ਝਲੂਰ, ਕਰਮਚੜ੍ਹ,ਰੰਗੀਆ ਕੋਠੇ, ਰਾਮਦਾਸ ਨਗਰ, ਸੁਰਜੀਤਪੁਰਾ ਕੋਠੇ, ਬਾਬਾ ਅਜੀਤ ਸਿੰਘ ਨਗਰ), ਰਾਮਲੀਲਾ ਗਰਾਊਂਡ, ਬਰਨਾਲਾ ਵਾਰਡ ਨੰ.9 (ਬਰਨਾਲਾ ਵਾਰਡ ਨੰ. 4 ਤੋਂ 15), ਗੱਗਾ ਪੱਤੀ ਧਰਮਸ਼ਾਲਾ, ਬਡਬਰ (ਰਹੀਗੜ੍ਹ, ਬਡਬਰ, ਭੈਣੀ ਮਹਿਰਾਜ, ਕੋਠੇ ਗੋਬਿੰਦਪੁਰਾ, ਕੋਠੇ ਅਕਾਲਗੜ੍ਹ, ਮਾਨਾਂ ਪਿੰਡੀ), ਦਫ਼ਤਰ ਨਗਰ ਕੌਂਸਲ, ਧਨੌਲਾ ( ਧਨੌਲਾ ਵਾਰਡ ਨੰ. 1 ਤੋਂ 13), ਗੁਰੂਦੁਆਰਾ ਸ਼੍ਰੀ ਟਿੱਬੀਸਰ ਸਹਿਬ, ਕੱਟੂ ( ਫਰਵਾਹੀ, ਰਾਜਗੜ੍ਹ, ਉੱਪਲੀ, ਦਾਨਗੜ੍ਹ, ਭੱਠਲਾਂ, ਕੱਟੂ, ਦੁੱਲਟ ਕੋਠੇ),ਬੀਬੀਆਂ ਵਾਲਾ ਡੇਰਾ ਕੋਟਦੁੱਨਾ (ਕੋਟਦੁੱਨਾ, ਅਸਪਾਲ ਖੁਰਦ, ਅਸਪਾਲ ਕਲਾਂ, ਰਾਜੀਆ, ਪੰਧੇਰ, ਭੈਣੀ ਫੱਤਾ),ਗੁਰੂਦੁਆਰਾ ਸ਼੍ਰੀ ਸਿੰਘਪੁਰਾ ਸਹਿਬ, ਕੁੱਬੇ (ਕਾਲੇਕੇ, ਕੁੱਬੇ, ਭੂਰੇ, ਅਤਰਗੜ੍ਹ, ਜਵੰਧਾ ਪਿੰਡੀ, ਭੈਣੀ ਜੱਸਾ, ਬਦਰਾ, ਰਾਜਿੰਦਰਪੁਰਾ ਕੋਠੇ),ਦਫਤਰ ਨਗਰ ਕੌਂਸਲ, ਬਰਨਾਲਾ (ਬਰਨਾਲਾ ਵਾਰਡ ਨੰ। 16 ਤੋਂ 31), ਗੁਰੂਦੁਆਰਾ ਸ਼੍ਰੀ ਗੁਰੂ ਕਾ ਬਾਗ, ਧੌਲਾ (ਧੌਲਾ, ਨਾਨਕਪੁਰਾ ਪਿੰਡੀ ਧੌਲਾ, ਖੁੱਡੀ ਪੱਤੀ ਧੌਲਾ, ਤਾਜੋ ਪਿੰਡੀ ਧੌਲਾ, ਬਾਸੋ ਪਿੰਡੀ ਧੌਲਾ,  ਕਾਹਨੇਕੇ, ਫਤਿਹਗੜ੍ਹ ਛੰਨਾ, ਕੋਠੇ ਸਰਾਂ, ਧਨੋਲਾ ਖੁਰਦ, ਕੋਠੇ ਚੂੰਘਾ), ਗੁਰੂਦਆਰਾ ਸਹਿਬ, ਠੀਕਰੀਵਾਲ (ਠੀਕਰੀਵਾਲਾ, ਨਾਈਵਾਲਾ, ਪੱਤੀ ਸੇਖਵਾਂ, ਸੋਹਲ ਪੱਤੀ, ਖੁੱਡੀ ਕਲਾਂ, ਕੋਠੇ ਰਾਮਸਰ, ਬੀਕਾ ਸੂਚ ਪੱਤੀ), ਵੱਡਾ ਗੁਰੂਦੁਆਰਾ ਸ਼ਹਿਬ, ਸੰਘੇੜਾ (ਸੰਘੇੜਾ 5A)
ਵੱਡਾ ਗੁਰੂਦੁਆਰਾ, ਠੁੱਲੀਵਾਲ (ਹਮੀਦੀ, ਠੁੱਲੀਵਾਲ, ਮਾਂਗੇਵਾਲ, ਗੁੰਮਟੀ, ਗੁਰਮਾ, ਨੰਗਲ, ਠੁੱਲੇਵਾਲ, ਮਨਾਲ),ਪੰਚਾਇਤ ਘਰ,  ਰੂੜੇਕੇ ਕਲਾਂ (ਰੂੜੇਕੇ ਕਲਾਂ, ਪੱਖੋ ਕਲਾਂ, ਕੋਠੇ ਨਿਰੰਜਣ ਸਿੰਘ ਵਾਲਾ, ਰੂੜੇਕੇ ਖੁਰਦ, ਧੂਰਕੋਟ) ਦੇ ਵਸਨੀਕ ਲੋਕ ਲਾਭ ਲੈ ਸਕਦੇ ਹਨ।
ਇਸੇ ਤਰ੍ਹਾਂ ਬਲਾਕ ਮਹਿਲ ਕਲਾਂ ਅਧੀਨ ਗੁਰੂਦੁਆਰਾ ਬਾਬਾ ਸ਼ਹੀਦਾਂ ਜੀ, ਛਾਪਾ (ਛਾਪਾ, ਕੁਰੜ, ਲੋਹਗੜ੍ਹ, ਕੁਤਬਾ, ਖਿਆਲੀ, ਹਰਦਾਸ ਪੁਰਾ, ਨਿਹਾਲੂਵਾਲ, ਬਾਹਮਣੀਆਂ), ਕਮਿਊਨਿਟੀ ਸਟੈਂਰ ਚੰਨਣਵਾਲ (ਚੰਨਣਵਾਲ, ਬੀਹਲਾ ਖੁਰਦ, ਬੀਹਲਾ, ਗਹਿਲ, ਦੀਵਾਨਾ, ਰਾਏਸਰ ਪਟਿਆਲਾ, ਰਾਏਸਰ ਪੰਜਾਬ, ਛੀਨੀਵਾਲ ਖੁਰਦ, ਨਰਾਇਣਗੜ੍ਹ ਸੋਹੀਆਂ), ਐਸ ਸੀ ਧਰਮਸ਼ਾਲਾ, ਪੰਡੋਰੀ (ਸਹਿਜੜਾ, ਪੰਡੋਰੀ, ਮਹਿਲ ਖੁਰਦ, ਗੰਗੋਹਰ, ਕਲਾਲ ਮਾਜਰਾ, ਕਿਰਪਾਲ ਸਿੰਘ ਵਾਲਾ), ਗੁਰੂਦੁਆਰਾ ਸਹਿਬ ਅਮਲਾ ਸਿੰਘ ਵਾਲਾ (ਵਜੀਦਕੇ ਕਲਾਂ, ਵਜੀਦਕੇ ਖੁਰਦ, ਭੱਦਲਵੱਡ, ਅਮਲਾ ਸਿੰਘ ਵਾਲਾ, ਸਹੌਰ, ਚੁਹਾਣਕੇ ਕਲਾਂ, ਚੁਹਾਣਕੇ ਖੁਰਦ, ਕਲਾਲਾ), ਗੁਰੂਦੁਆਰਾ ਸ਼੍ਰੀ ਆਕੀਗੜ੍ਹ ਸਾਹਿਬ, ਮੂੰਮ (ਮਹਿਲ ਕਲਾਂ, ਮਹਿਲ ਕਲਾਂ ਸੋਢੇ, ਧਨੇਰ, ਸੱਦੋਵਾਲ , ਗਾਗੇਵਾਲ, ਮੂੰਮ, ਛੀਨੀਵਾਲ ਕਲਾਂ) ਦੇ ਵਸਨੀਕ ਪੈਨਸ਼ਨ ਸੁਵਿਧਾ ਕੈਂਪ ਵਿੱਚ ਪਹੁੰਚ ਕੇ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਬਲਾਕ ਸ਼ਹਿਣਾ ਅਧੀਨ ਗੁਰੂਦੁਆਰਾ ਸਹਿਬ, ਪੱਖੋੑਕੇ (ਪੱਖੋੑਕੇ, ਮੱਲੀਆਂ, ਭੋਤਨਾ, ਟੱਲੇਵਾਲ, ਬੱਖਤਗੜ੍ਹ, ਕੈਰੇ, ਚੂੰਘਾ), ਗੁਰੂਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਢਿੱਲਵਾ (ਢਿੱਲਵਾ ਨਾਭਾ, ਢਿੱਲਵਾ ਪਟਿਆਲਾ, ਸੰਤਪੁਰਾ, ਗਿੱਲ ਕੋਠੇ, ਪੱਤੀ ਵੀਰ ਸਿੰਘ, ਪੱਤੀ ਮੌਹਰ ਸਿੰਘ ਏ, ਪੱਤੀ ਮੌਹਰ ਸਿੰਘ ਬੀ, ਖੜਕ ਸਿੰਘ ਵਾਲਾ, ਤਲਵੰਡੀ, ਅਲਕੜਾ, ਕੋਠੇ ਖਿਉਣ), ਅੱਗਰਵਾਲ ਧਰਮਸ਼ਾਲਾ, ਤਪਾ (ਮਹਿਤਾ, ਤਪਾ ਵਾਰਡ ਨੰ 1 ਤੋਂ  15), ਗੁਰੂਦੁਆਰਾ ਸ਼੍ਰੀ ਸਿੱਧਸਰ ਸਹਿਬ,  ਉਗੋਕੇ (ਜੋਧਪੁਰ, ਚੀਮਾਂ, ਉਗੋਕੇ, ਸੁਖਪੁਰਾ, ਨਿੰਮ ਵਾਲ ਮੌੜ, ਤਰਨ ਤਾਰਨ, ਨਾਨਕਪੁਰਾ, ਭਗਤਪੁਰਾ, ਪੱਖੋ ਕੈਚੀਆਂ, ਜਗਜੀਤਪੁਰਾ), ਗੁਰੂਦੁਆਰਾ ਨੈਰਾਅਣ ਮੋਨੀ ਸਹਿਬ, ਦਰਾਜ (ਤਾਜੋਕੇ, ਦਰਾਜ, ਦਰਾਕਾ, ਘੂੰਨਸ, ਖੁੱਡੀ ਖੁਰਦ,  ਧਰਮਪੁਰਾ, ਮੌੜ ਮਕਸੂਥਾ,  ਜੈਮਲ ਸਿੰਘ ਵਾਲਾ, ਜੰਡਸਰ, ਬਲੋਕੇ), ਦਫ਼ਤਰ ਨਗਰ ਕੌਸਲ, ਭਦੌੜ (ਵਿਧਾਤੇ, ਪੱਤੀ ਦੀਪ ਸਿੰਘ, ਭਦੌੜ ਵਾਰਡ ਨੰ 1, ਭਦੌੜ ਵਾਰਡ ਨੰ 2, ਭਦੌੜ ਵਾਰਡ ਨੰ 3, ਭਦੌੜ ਵਾਰਡ ਨੰ 4, ਭਦੌੜ ਵਾਰਡ ਨੰ 5, ਭਦੌੜ ਵਾਰਡ ਨੰ 6, ਭਦੌੜ ਵਾਰਡ ਨੰ 7, ਭਦੌੜ ਵਾਰਡ ਨੰ 8, ਭਦੌੜ ਵਾਰਡ ਨੰ 9, ਭਦੌੜ ਵਾਰਡ ਨੰ 10, ਭਦੌੜ ਵਾਰਡ ਨੰ 11, ਭਦੌੜ ਵਾਰਡ ਨੰ 12, ਭਦੌੜ ਵਾਰਡ ਨੰ 13), ਪੰਚਾਇਤ ਘਰ, ਸ਼ਹਿਣਾਂ (ਸ਼ਹਿਣਾਂ, ਲੀਲੋ ਕੋਠੇ, ਈਸ਼ਰ ਸਿੰਘ ਵਾਲਾ, ਮੌੜ ਨਾਭਾ, ਮੌੜ ਪਟਿਆਲਾ, ਬੁਰਜ ਫਤਿਹਗੜ੍ਹ, ਪੱਤੀ ਦਰਾਕਾ, ਗਿੱਲ ਪੱਤੀ), ਸ਼੍ਰੀ ਬਾਬਾ ਜੀਵਨ ਸਿੰਘ ਗੁਰੂਦੁਆਰਾ ਸਹਿਬ, ਰਾਮਗੜ੍ਹ (ਮੱਝੂਕੇ, ਦੀਪਗੜ੍ਹ, ਰਾਮਗੜ੍ਹ, ਨੈਣੇਵਾਲ, ਸੰਧੂਕਲਾਂ, ਛੰਨਾ ਗੁਲਾਬ ਸਿੰਘ, ਜੰਗੀਆਣਾਂ,  ਕੋਠੇ ਭਾਨ) ਦੇ ਵਸਨੀਕ ਸੁਵਿਧਾ ਕੈਂਪ ਦਾ ਲਾਭ ਲੈ ਸਕਦੇ ਹਨ।
ਇਸ ਸਬੰਧੀ ਜ਼ਿਲ੍ਹਾ ਸੁਰੱਖਿਆ ਅਫ਼ਸਰ, ਬਰਨਾਲਾ ਨੇ ਦੱਸਿਆ ਕਿ ਬਿਨੈਕਾਰ ਇਸ ਸੁਵਿਧਾ ਕੈਂਪ ਦਾ ਲਾਭ ਪ੍ਰਾਪਤ ਕਰਨ ਲਈ ਆਪਣੇ ਆਪਣੇ ਵਾਰਡ ਨਾਲ ਸਬੰਧਤ ਸੁਪਰਵਾਈਜਰ ਜਾਂ ਇੰਚਾਰਜ ਆਂਗਣਵਾੜੀ ਜਾਂ ਵਰਕਰ ਨਾਲ ਸੰਪਰਕ ਕਰ ਸਕਦੇ ਹਨ।

ਹੋਰ ਪੜ੍ਹੋ :- ਅਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਮੁਕੰਮਲ, ਨਹਿਰੂ ਸਟੇਡੀਅਮ ਵਿਖੇ ਹੋਈ ਫੁੱਲ ਡਰੈੱਸ ਰਿਹਰਸਲ