ਚੰਡੀਗੜ, 29 ਮਾਰਚ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਹਿਕਾਰਤਾ ਵਿਭਾਗ ਨੂੰ ਸੂਬੇ ਦੇ ਸਾਰੇ ਮਿਲਕ ਪਲਾਂਟ ਕਾਰਜਸ਼ੀਲ ਹੋਣ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਤਾਂ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਕਰਫਿੳੂ/ਤਾਲਾਬੰਦੀ ਦੇ ਸਮੇਂ ਦੌਰਾਨ ਦੁੱਧ ਉਤਪਾਦਕਾਂ ਅਤੇ ਡੇਅਰੀ ਕਿਸਾਨਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਜਾਂ ਅਸੁਵਿਧਾ ਨਾ ਹੋਵੇ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 19 ਮਿਲਕ ਪਲਾਂਟਾਂ ਨੂੰ ਚਾਲੂ ਕੀਤਾ ਜਾ ਚੱਕਾ ਹੈ ਜਦਕਿ ਬਾਕੀ ਦੋ ਪਲਾਂਟਾਂ ਨੂੰ ਇਕ ਅਪ੍ਰੈਲ ਤੋਂ ਚਲਾਇਆ ਜਾਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਕਾਰਜਸ਼ੀਲ ਮਿਲਕ ਪਲਾਂਟਾਂ ਵਿੱਚ ਮੈਸ. ਨੈਸਲੇ ਇੰਡੀਆ ਲਿਮਟਡ, ਮੋਗਾ ਜਿਸ ਦੀ ਰੋਜ਼ਾਨਾ ਸਮਰਥਾ 15 ਲੱਖ ਲਿਟਰ ਦੀ ਹੈ, ਅਨੇਜਾ ਫੂਡ ਪ੍ਰਾਈਵੇਟ ਲਿਮਟਡ, ਪਿੰਡ ਬਡਬਰ, ਜ਼ਿਲਾ ਬਰਨਾਲਾ (ਚਾਰ ਲੱਖ ਲਿਟਰ), ਅਨੇਜਾ ਫੂਡ ਪ੍ਰੋਡਕਟਸ, ਮਹਿਤਾ ਰੋਡ, ਅੰਮਿ੍ਰਤਸਰ (ਦੋ ਲੱਖ ਲਿਟਰ), ਮੈਸ. ਨੂਟਰੀਸੀਆ ਇੰਟਟਰਨੈਸ਼ਨਲ, ਅੰਬਾਲਾ-ਚੰਡੀਗੜ ਰੋਡ, ਸਰਸਨੀ, ਮੋਹਾਲੀ (80,000 ਲਿਟਰ), ਮੈਸ. ਸੁਪਰੀਮ ਐਗਰੋ ਫੂਡ ਲਿਮਟਡ, ਲੁਧਿਆਣਾ (1.5 ਲੱਖ ਲਿਟਰ), ਮੈਸ. ਮੈਟਰੋ ਮਿਲਕ ਪ੍ਰੋਡਕਟਸ, ਜਲੰਧਰ (60,000 ਲਿਟਰ), ਮੈਸ. ਭਾਰਤ ਮਿਲਕ ਫੂਡ ਪ੍ਰਾਈਵੇਟ ਲਿਮਟਡ, ਕੋਟਕਪੂਰਾ, ਫਰੀਦਕੋਟ (50,000 ਲਿਟਰ), ਮੈਸ ਚਾਣਕਿਆ ਡੇਅਰੀ ਪ੍ਰੋਡਕਟਸ, ਫਤਹਿਗੜ ਸਾਹਿਬ (2.5 ਲੱਖ ਲਿਟਰ), ਮੈਸ. ਰਾਣਾ ਮਿਲਕ ਫੂਡ ਪ੍ਰਾਈਵੇਟ ਲਿਮਟਡ, ਲੁਧਿਆਣਾ (3.5 ਲੱਖ ਲਿਟਰ), ਮੈਸ ਪਿੳੂਰ ਮਿਲਕ ਪ੍ਰੋਡਕਟਸ ਲਿਮਟਡ, ਲੁਧਿਆਣਾ (70,000 ਲਿਟਰ), ਮੈਸ. ਮੈਕਰੋ ਡੇਅਰੀ ਵੈਂਚਰਜ਼, ਲੁਧਿਆਣਾ (1.50 ਲੱਖ ਲਿਟਰ), ਮੈਸ. ਅੰਗਦ ਮਿਲਕ ਫੂਡ ਪਿੰਡ ਪੰਜਵੜ, ਤਰਨ ਤਾਰਨ (ਦੋ ਲੱਖ ਲਿਟਰ), ਮੈਸ. ਸ਼ੇਖੜੀ ਮਿਲਕ ਪ੍ਰੋਡਕਟਸ ਬਟਾਲਾ, ਗੁਰਦਾਸਪੁਰ (2 ਲੱਖ ਲਿਟਰ), ਮੈਸ. ਸ਼ਿਵਾਲਿਕ ਫੂਡਜ਼ (ਇੰਡੀਆ) ਚਨਾਲੋਂ, ਮੋਹਾਲੀ (70,000 ਲਿਟਰ), ਮੈਸ. ਮਹਿਕ ਫੂਡ ਲਿਮਟਡ, ਪਿੰਡ ਠੱਠਾ, ਤਰਨ ਤਾਰਨ (ਇਕ ਲੱਖ ਲਿਟਰ), ਮੈਸ. ਐਮ.ਸੀ.ਟੀ. ਮਿਲਕ, ਨਿਹਾਲ ਸਿੰਘ ਵਾਲਾ, ਮੋਗਾ (ਇਕ ਲੱਖ ਲਿਟਰ), ਮੈਸ. ਨਰਾਇਣ ਐਗਰੋ ਫੂਡਜ਼ ਲਿਮਟਡ, ਕੋਟਕਪੂਰਾ, ਫਰੀਦਕੋਟ (ਇਕ ਲੱਖ ਲਿਟਰ), ਮੈਸ. ਕੇ.ਬੀ. ਰਿਸ਼ੀ, ਐਗਰੋ ਮਿਲਕ ਸਪੈਸ਼ਲਿਸਟ, ਪਿੰਡ ਚਨਾਲੋਂ, ਸਮਰਾਲਾ (5000 ਲਿਟਰ) ਅਤੇ ਮੈਸ. ਪੰਜਾਬ ਫੂਡਜ਼ ਨਿੱਜਰਪੁਰਾ, ਅੰਮਿ੍ਰਤਸਰ (ਦੋ ਲੱਖ ਲਿਟਰ) ਸ਼ਾਮਲ ਹਨ।
ਇਨਾਂ ਤੋਂ ਇਲਾਵਾ ਮੈਸ. ਗਲੈਕਸੋ ਸਮਿੱਥਕਲਾਈਨ ਬੀਚਮ ਲਿਮਟਡ, ਨਾਭਾ (ਪਟਿਆਲਾ) ਜਿਸ ਨੂੰ ਹਿੰਦੁਸਤਾਨ ਯੂਨੀਲਿਵਰ ਲਿਮਟਡ ਨੇ ਆਪਣੇ ਹੱਥਾਂ ਵਿੱਚ ਲਿਆ ਹੈ, ਦੀ ਰੋਜ਼ਾਨਾ ਸਮਰਥਾ 2 ਲੱਖ ਲਿਟਰ ਹੈ ਅਤੇ ਮੈਸ. ਜਗਤਜੀਤ ਇੰਟਡਸਟਰੀਜ਼ ਲਿਮਟਡ, ਹਮੀਰਾ, ਕਪੂਰਥਲਾ ਜਿਸ ਦੀ ਸਮਰਥਾ 3.5 ਲੱਖ ਲਿਟਰ ਹੈ, ਨੂੰ ਇਕ ਅਪ੍ਰੈਲ, 2020 ਤੋਂ ਸ਼ੁਰੂ ਹੋਣਗੇ।

English






