ਸ੍ਰੀ ਅਨੰਦਪੁਰ ਸਾਹਿਬ ਵਿੱਚ 86 ਵਰੇਂਆਂ ਦੀ ਮਹਿਲਾ ਨੇ ਕਰੋਨਾ ਵੈਕਸੀਨ ਦਾ ਟੀਕਾ ਲਗਵਾਇਆ।
ਸਿਵਲ ਹਸਪਤਾਲ ਵਿੱਚ ਹੁਣ ਤੱਕ 3720 ਨੇ ਪਹਿਲਾ ਅਤੇ 794 ਨੇ ਦੂਜਾ ਟੀਕਾ ਲਗਵਾਇਆ।
ਭਾਈ ਜੈਤਾ ਜੀ ਸਿਵਲ ਹਸਪਤਾਲ ਵਲੋਂ ਲਗਭਗ 25 ਹਜ਼ਾਰ ਵਿਅਕਤੀਆਂ ਦੀ ਕੀਤੀ ਟੈਸਟਿੰਗ-ਚਰਨਜੀਤ ਕੁਮਾਰ।
ਸ੍ਰੀ ਅਨੰਦਪੁਰ ਸਾਹਿਬ 8 ਮਈ 2021ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਅੱਜ ਨੇੜਲੇ ਪਿੰਡ ਸੱਦੇਵਾਲ ਦੀ 86 ਵਰੇਆਂ ਦੀ ਮਹਿਲਾਂ ਵਿਜੇ ਦੇਵੀ ਕਰੋਨਾ ਵੈਕਸੀਨ ਦਾ ਪਹਿਲਾਂ ਟੀਕਾ ਲਗਵਾਉਣ ਲਈ ਪੁੱਜੀ। ਟੀਕਾਕਰਨ ਉਪਰੰਤ ਵਿਜੇ ਦੇਵੀ ਨੇ ਕਿਹਾ ਕਿ ਉਹ ਬਿਲਕੁੱਲ ਠੀਕ ਮਹਿਸੂਸ ਕਰ ਰਹੀ ਹੈ ਹਰ ਯੋਗ ਵਿਅਕਤੀ ਨੂੰ ਆਪਣੀ ਵਾਰੀ ਆਉਣ ਤੇ ਕਰੋਨਾ ਦਾ ਟੀਕਾ ਲਗਵਾਉਣਾ ਚਾਹੀਦਾ ਹੈ।
ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਚਰਨਜੀਤ ਕੁਮਾਰ ਨੇ ਦੱਸਿਆ ਕਿ ਅਜਿਹੇ ਬਜੁਰਗ ਜਦੋਂ ਘਰਾਂ ਤੋਂ ਨਿਕਲ ਕੇ ਟੀਕਾਕਰਨ ਲਈ ਅੱਗੇ ਆਉਦੇ ਹਨ ਤਾਂ ਆਮ ਲੋਕਾਂ ਵਿੱਚ ਵੀ ਟੀਕਾਕਰਨ ਦੇ ਭਰਮ-ਭੁਲੇਖੇ ਦੂਰ ਹੋ ਜਾਂਦੇ ਹਨ। ਅਜਿਹੇ ਲੋਕ ਸਾਡੇ ਸਮਾਜ ਲਈ ਪ੍ਰਰੇਣਾ ਸਰੋਤ ਹਨ ਜਿਹਨਾਂ ਨੇ ਕਰੋਨਾ ਵੈਕਸੀਨ ਦਾ ਟੀਕਾ ਖੁੱਦ ਵੀ ਲਗਵਾਇਆ ਹੈ ਅਤੇ ਹੋਰਾ ਨੂੰ ਵੀ ਇਹ ਟੀਕਾ ਲਗਵਾਉਣ ਲਈ ਪ੍ਰੇਰਿਤ ਕਰ ਰਹੇ ਹਨ।
ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਭਾਈ ਜੈਤਾ ਜੀ ਸਿਵਲ ਹਸਪਤਾਲ ਦੀਆਂ ਵੱਖ ਵੱਖ ਟੀਮਾਂ ਵਲੋਂ ਹੁਣ ਤੱਕ ਲਗਭਗ 25 ਹਜ਼ਾਰ ਵਿਅਕਤੀਆਂ ਦੀ ਟੇੈਸਟਿੰਗ ਕੀਤੀ ਗਈ ਹੈ ਜਿਹਨਾਂ ਵਿਚੋਂ ਕੁੱਲ 900 ਵਿਅਕਤੀ ਕਰੋਨਾ ਪੋਜਟੀਵ ਹੋਏ ਸਨ। ਅੱਜ ਸ੍ਰੀ ਅਨੰਦਪੁਰ ਸਾਹਿਬ ਵਿੱਚ ਐਕਟੀਵ ਕੇਸਾ ਦੀ ਕੁੱਲ ਗਿਣਤੀ 21 ਹੈ ਜਿਹਨਾਂ ਵਿਚੋਂ 15 ਵਿਅਕਤੀ ਘਰਾਂ ਵਿੱਚ ਆਈਸੋਲੇਟ ਹਨ ਅਤੇ 6 ਕਰੋਨਾ ਦੇ ਮਰੀਜ ਵੱਖ ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਉਹਨਾਂ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਭਾਈ ਜੈਤਾ ਜੀ ਸਿਵਲ ਹਸਪਤਾਲ ਦੀਆਂ ਟੀਮਾਂ ਵਲੋਂ ਹਸਪਤਾਲ ਵਿੱਚ ਅਤੇ ਹੋਰ ਕੈਂਪ ਲਗਾ ਕੇ ਹੁਣ ਤੱਕ 3720 ਵਿਅਕਤੀਆਂ ਨੂੰ ਕਰੋਨਾ ਵੈਕਸੀਨ ਦਾ ਪਹਿਲਾਂ ਟੀਕਾ ਲਗਾਇਆ ਗਿਆ ਹੈ ਜਦੋਂ ਕਿ ਅੱਜ ਤੱਕ 794 ਵਿਅਕਤੀ ਦੂਜਾ ਟੀਕਾ ਵੀ ਲਗਵਾ ਚੁੱਕੇ ਹਨ।
ਡਾ ਚਰਨਜੀਤ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਟੀਕਾ ਕਰਨ ਉਪਰੰਤ ਵੀ ਮਾਸਕ ਪਾਉਣਾ, ਆਪਸੀ ਵਿੱਥ ਰੱਖਣੀ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਤੇ ਵਾਰ ਵਾਰ ਚੰਗੀਤਰ੍ਹਾਂ ਹੱਥ ਥੋਣਾ ਬੇਹੱਦ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਵਾਰ ਵਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਕੋਵਿਡ ਦੀਆਂ ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਸੰਕਰਮਣ ਤੋਂ ਬਚਾਅ ਲਈ ਜਰੂਰੀ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਬੇਹੱਦ ਜਰੂਰੀ ਹੈ। ਉਹਨਾਂ ਨੇ ਸਮਾਜ ਸੇਵੀ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਕਰੋਨਾ ਨੂੰ ਹਰਾਉਣ ਲਈ ਸੁਰੂ ਕੀਤੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਵਿੱਚ ਪੂਰਾ ਸਹਿਯੋਗ ਦੇਣ।
ਤਸਵੀਰਾਂ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਪੁੱਜੀ ਵਿਜੇ ਦੇਵੀ 86 ਅਤੇ ਸੀਨੀਅਰ ਮੈਡੀਕਲ ਅਫਸਰ ਡਾ ਚਰਨਜੀਤ ਕੁਮਾਰ

English






