ਮੈਡਮ ਖੁਸ਼ਬੂ ਸਵਨਾ ਨੇ ਦੁਸ਼ਹਿਰੇ ਦੇ ਤਿਉਹਾਰ ਮੌਕੇ ਸਮਾਗਮ ਵਿਚ ਪਹੁੰਚ ਫਾਜ਼ਿਲਕਾ ਵਾਸੀਆਂ ਨੂੰ ਦਿਤੀਆਂ ਸ਼ੁਭਕਾਮਨਾਵਾਂ

ਫਾਜ਼ਿਲਕਾ 4 ਅਕਤੂਬਰ 2025
ਹਲਕਾ ਫਾਜ਼ਿਲਕਾ ਦੇ ਵਿਧਾਇਕ  ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ ਪਤਨੀ ਅਤੇ ਖੁਸ਼ੀ ਫਾਉਡੇਸ਼ਨ ਦੇ ਚੇਅਰਪਰਸਨ ਮੈਡਮ ਖੁਸ਼ਬੂ ਸਵਨਾ ਨੇ  ਦੁਸ਼ਹਿਰੇ ਦੇ ਤਿਉਹਾਰ ਮੌਕੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਫਾਜ਼ਿਲਕਾ ਵਾਸੀਆਂ ਨੂੰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿਤੀਆਂ
ਉਨ੍ਹਾਂ ਬਦੀ ’ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਤਿਉਹਾਰ ਦੁਸਹਿਰਾ ਦੀਆਂ ਸਭ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਸਮੁੱਚੀ ਮਨੁੱਖਤਾ ਦਾ ਮਾਰਗ ਦਰਸ਼ਨ ਕਰਦੇ ਰਹਿਣ ਅਤੇ ਸੱਚਾਈ ਦੀ ਸਦਾ ਜਿੱਤ ਹੋਵੇ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਾਸੀ  ਬਦੀ ’ਤੇ ਨੇਕੀ ਦਾ ਪ੍ਰਤੀਕ ਦੁਸਹਿਰੇ ’ਤੇ ਪ੍ਰਣ ਕਰਕੇ ਜਾਓਣ ਕਿ ਨਸ਼ਿਆਂ ਅਜਿਹੀਆਂ ਮਾੜੀਆਂ ਕੁਰੀਤੀਆਂ ਤੋਂ ਦੂਰ ਰਹਿ ਕੇ ਫਾਜ਼ਿਲਕਾ ਨੂੰ ਪ੍ਰਗਤੀ ਦੇ ਰਾਹ ਵੱਲ ਲੈ ਕੇ ਜਾਵਾਗੇ। ਇਸ ਤੋਂ ਇਲਾਵਾ ਸਮਾਜ ਵਿਚ ਚੰਗੀ ਉਦਾਹਰਨ ਬਣਦਿਆਂ ਲੋਕ ਭਲਾਈ ਹਿੱਤ ਕਾਰਜਾਂ ਵਿਚ ਵੱਧ  ਚੜ ਕੇ ਹਿਸਾ ਲਿਆ ਜਾਵੇ| ਉਨ੍ਹਾਂ ਲੋਕਾਂ ਨੂੰ ਤਿਉਹਾਰ ਮੌਕੇ ਸੰਦੇਸ਼ ਦਿੰਦਿਆਂ ਕਿਹਾ ਕਿ ਮਾੜੀਆ ਆਦਤਾਂ ਤੋਂ ਬੱਚਿਆ ਜਾਵੇ ਤੇ ਨੌਜਵਾਨ ਪੀੜੀ ਚੰਗੇ ਰਸਤੇ ਵੱਲ ਚਲੇ