24 ਸਤੰਬਰ ਤੋਂ 30 ਸਤੰਬਰ ਰਾਜ ਪੱਧਰੀ ਰੋਜਗਾਰ ਮੇਲੇ ਚ ਬੇਰੋਜਗਾਰ ਪ੍ਰਾਰਥੀ ਘਰ ਬੈਠੇ ਹੀ ਕਰ ਸਕਦੇ ਹਨ ਆਨ-ਲਾਇਨ ਰਜਿਸਟ੍ਰੇਸ਼ਨ

Barnala Rozgar office

–ਕੋਵਿਡ 19  ਕਾਰਣ ਪੰਜਾਬ ਸਰਕਾਰ ਵਲੋਂ ਘਰ ਬੈਠੇ ਹੀ ਰੇਜਿਸਟ੍ਰੇਸ਼ਨ ਕਰਵਾਉਣ ਸਬੰਧੀ ਦਿੱਤੀ ਜਾ ਰਹੀ ਸਹੂਲਤ
ਬਰਨਾਲਾ, ਅਗਸਤ 28
ਕੋਵਿਡ-19 ਮਹਾਂਮਾਰੀ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਬੇ-ਰੋਜਗਾਰ ਪ੍ਰਾਰਥੀਆਂ ਦੀ ਸਹੂਲਤ ਲਈ ਆਨਲਾਇਨ ਪੋਰਟਲ www.pgrkam.com ਤਿਆਰ ਕੀਤਾ ਗਿਆ ਹੈ ਜਿਸ ਉੱਤੇ ਘਰ ਬੈਠੇ ਹੀ ਉਮੀਦਵਾਰ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਅਤੇ 24 ਸਤੰਬਰ ਤੋਂ 30 ਸਤੰਬਰ ਤੱਕ ਕਰਵਾਏ ਜਾਣ ਵਾਲੇ ਮੈਗਾ ਰੋਜ਼ਗਾਰ ਮੇਲੇ ਚ ਭਾਗ ਲੈ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਗੁਰਤੇਜ ਸਿੰਘ ਜਿਲ•ਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਸਬੰਧੀ ਤੁਰੰਤ ਸਹੂਲਤਾਂ ਪ੍ਰਦਾਨ ਕਰਨ ਲਈ ਘਰ ਘਰ ਰੋਜਗਾਰ ਪੋਰਟਲ ਤਿਆਰ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ 24 ਸਤੰਬਰ ਤੋਂ 30 ਸਤੰਬਰ ਦੌਰਾਨ ਰਾਜ ਪੱਧਰੀ ਰੋਜਗਾਰ ਮੇਲੇ ਹਰ ਜਿਲ•ੇ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। ਇਨ•ਾਂ ਮੇਲਿਆਂ ਬਾਰੇ ਵੱਖ ਵੱਖ ਨਿਯੋਜਕਾਂ, ਕੰਪਨੀਆਂ ਵੱਲੋਂ ਜੋ ਅਸਾਮੀਆਂ ਭਰੀਆਂ ਜਾਣੀਆਂ ਹਨ, ਉਸ ਬਾਰੇ ਜਾਣਕਾਰੀ ਵੀ ਇਸ ਪੋਰਟਲ ਤੇ ਦੇਖੀ ਜਾ ਸਕਦੀ ਹੈ।
ਉਨ•ਾਂ ਦੱਸਿਆ ਕਿ ਬੇਰੋਜਗਾਰ ਪ੍ਰਾਰਥੀ ਆਪਣੀ ਰਜਿਸਟ੍ਰੇਸ਼ਨ ਵੀ ਇਸ ਪੋਰਟਲ ਤੇ ਕਰ ਸਕਦੇ ਹਨ ਅਤੇ ਮੈਗਾ ਰੋਜ਼ਗਾਰ ਮੇਲਿਆਂ ਸਬੰਧੀ ਰਜਿਸਟ੍ਰੇਸ਼ਨ 28 ਅਗਸਤ ਤੋਂ 15 ਸਤੰਬਰ ਤੱਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜਿਲ•ਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।