
ਫਾਜ਼ਿਲਕਾ, 2 ਫਰਵਰੀ 2024
ਪ੍ਰੋ ਗੁਰਦਿਆਲ ਸਿੰਘ ਢਿੱਲੋਂ ਦਾ ਜਨਮ 10 ਮਾਰਚ 1941 ਨੂੰ ਮਾਝੇ ਦੇ ਪਿੰਡ ਗੱਗੋਬੋਆ ‘ਚ ਹੋਇਆ !! ਆਪ ਨੇ ਪੰਜਾਬ ਦੇ ਪ੍ਰਸਿੱਧ ਕਾਲਜ ਖਾਲਸਾ ਕਾਲਜ ਅੰਮ੍ਰਿਤਸਰ ਬੀ ਏ ਅਤੇ ਐਮ ਏ ਪੰਜਾਬੀ, ਯੂਨੀਵਰਸਿਟੀ ਚੋਂ ਅੱਵਲ ਰਹਿ ਕੇ ਕੀਤੀ!! ਡੀ ਏ ਵੀ ਕਾਲਜ ਅਬੋਹਰ ਵਿਖੇ ਪੰਜਾਬੀ ਵਿਭਾਗ ਦੀ ਵਾਗਡੋਰ 1964 ‘ਚ ਸੰਭਾਲੀ ਤੇ ਆਪਣੇ ਅਣਥੱਕ ਯਤਨਾਂ ਤੇ ਇਲਾਕੇ ਦੇ ਭਰਪੂਰ ਸਹਿਯੋਗ ਤੇ ਪ੍ਰਿੰਸੀਪਲ ਵੀ. ਬੀ .ਮਹਿਰਾ ਦੇ ਥਾਪੜੇ ਨਾਲ ਐਮ ਏ ਪੰਜਾਬੀ 1987-88 ਸ਼ੈਸ਼ਨ ਤੋ ਸ਼ੁਰੂ ਕਰਵਾਈ ਅਤੇ ਕਾਲਜ ਦੇ ਸਭ ਤੋਂ ਛੋਟੇ ਵਿਭਾਗ ਤੋਂ ਸਭਤੋਂ ਵੱਡੇ ਵਿਭਾਗ (ਬਾਰਾਂ ਅਧਿਆਪਕਾਂ)ਵਜੋਂ ਸਥਾਪਿਤ ਕੀਤਾ।
ਪ੍ਰੋ ਢਿਲੋਂ ਦਾ ਨਾਂ ਭੁਲਾਉਣਯੋਗ ਕਾਰਜ ਹਮੇਸ਼ਾ ਪੰਜਾਬੀ ਪਿਆਰਿਆਂ ਦੇ ਮਨਾਂ ਨੂੰ ਰੁਸ਼ਨਾਓਂਦਾ ਰਹੇਗਾ !! ਪ੍ਰੋ ਢਿੱਲੋ ਦੇ ਹੋਣਹਾਰ ਵਿਦਿਆਰਥੀਆਂ ‘ਚ ਪ੍ਰੋਫੈਸਰ ਜਗਜੀਤ ਸਿੰਘ ਪੰਜਾਬ ਯੂਨੀਵਰਸਿਟੀ, ਹਰਪਾਲ ਸਿੰਘ ਸਿੱਧੂ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਡਾ ਇਕਬਾਲ ਗੋਦਾਰਾ, ਪ੍ਰੋ ਬਲਜਿੰਦਰ ਭੁੱਲਰ,ਡਾ ਇਕਬਾਲ ਸੰਧੂ ਡਾ ਗੁਰਜਿੰਦਰ ਬਰਾੜ, ਡਾ ਸੁਖਰਾਜ ਧਾਲੀਵਾਲ, ਡਾ ਸੁਖਵਿੰਦਰ ਸਿੰਘ ਕਮਾਲਵਾਲਾ , ਆਦਿ ਵਰਣਨਯੋਗ ਹਨ।
ਪੰਜਾਬੀ ਦੇ ਸਮਰਪਿਤ ਪ੍ਰੋ : ਗੁਰਦਿਆਲ ਸਿੰਘ ਢਿੱਲੋਂ ਦੇ ਅਚਾਨਕ ਚਲਾਣੇ ‘ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਉਤਰੇਜਾ , ਸਾਹਿਤਕਾਰ ਹਰਦੀਪ ਢਿੱਲੋਂ , ਆਤਮਾ ਰਾਮ ਰੰਜਨ ,ਮਹਿੰਦਰ ਬਹਾਵਾਲੀਆ , ਹਰਮਿੰਦਰ ਸਿੰਘ ਲੋਕ ਬਾਣੀ ,ਰਜਿੰਦਰ ਮਾਜ਼ੀ , ਪ੍ਰੋ.
ਗੁਰਰਾਜ ਸਿੰਘ ਚਹਿਲ , ਪ੍ਰੋ. ਇਕਬਾਲ ਸਿੰਘ ਸੰਧੂ , ਵਿਜੇਅੰਤ ਜੁਨੇਜਾ, ਖੋਜ ਅਫ਼ਸਰ ਸ. ਪਰਮਿੰਦਰ ਸਿੰਘ ਰੰਧਾਵਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
3 ਫਰਵਰੀ 2024 ( ਸ਼ਨੀਵਾਰ ) ਨੂੰ , ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ( ਹਨੂੰਮਾਨਗੜ੍ਹ ਰੋਡ) ਅਬੋਹਰ ਵਿਖੇ ਹੋਵੇਗੀ।

English




