ਫਾਜ਼ਿਲਕਾ 2 ਜੂਨ :-
ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਦੇ ਸਬੰਧ ਵਿੱਚ ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਸਰਕਾਰੀ ਐਮ.ਆਰ ਕਾਲਜ ਦੇ ਸਹਿਯੋਗ ਲਾਲ ਕਾਲਜ ਵਿਖੇ ਕਰਵਾਈ ਗਈ 3 ਰੋਜ਼ਾ ਰੰਗਮੰਚ ਕਾਰਜਸ਼ਾਲਾ ਦਾ ਅੱਜ ਆਖਿਰੀ ਦਿਨ ਸੀ।ਇਸ ਮੌਕੇ ਵਿਦਿਆਰਥੀਆਂ ਵੱਲੋਂ ਇਸ ਕਾਰਜਸ਼ਾਲਾ ਵਿਖੇ ਸਿੱਖੇ ਨਾਟਕ ਕਲਾ ਅਤੇ ਅਦਾਕਾਰੀ ਦੇ ਜੋਹਰ ਦਿਖਾਏ। ਇਸ ਮੌਕੇ ਨਟਰੰਗ ਅਬੋਹਰ ਦੇ ਕਲਾਕਾਰ ਹਨੀ ੳਤਰੇਜਾ ਨੇ “ਸੁਕਰਾਤ“ ਸੋਲੋ ਨਾਟਕ ਦੀ ਪੇਸ਼ਕਾਰੀ ਕੀਤੀ ਅਤੇ ਵਿਦਿਆਰਥੀਆਂ ਵੱਲੋਂ ਸ੍ਰੀ ਸੁਨੀਲ ਵਰਮਾ ਦੁਆਰਾ ਤਿਆਰ ਕੀਤਾ ਨਾਟਕ “ਨਵੀ ਸੁਰੂਆਤ“ ਅਤੇ ਵਿਸ਼ਨੂੰ ਨਰਾਇਣ ਦੁਆਰਾ ਤਿਆਰ ਕੀਤੀ ਕੋਰੀਊਗ੍ਰਾਫੀ `ਭਗਤ ਸਿੰਘ ਸਰਦਾਰ ਸੂਰਮਾ` ਪੇਸ਼ ਕੀਤੀ ਗਈ।ਇਸ ਮੌਕੇ ਤਿੰਨ ਰੋਜਾ ਕਾਰਜਸ਼ਾਲਾ ਦੀ ਰਿਪੋਰਟ ਇਸੇ ਹੀ ਕਾਲਜ ਦੀ ਵਿਦਿਆਰਥਣ ਜਸਪ੍ਰੀਤ ਕੌਰ ਦੁਆਰਾ ਪੇਸ਼ ਕੀਤੀ ਗਈ।ਇਸ ਕਾਰਜਸ਼ਾਲਾ ਵਿੱਚ ਸ੍ਰੀ ਵਿਕਾਸ ਬਤਰਾ, ਸ੍ਰੀ ਸੁਨੀਲ ਵਰਮਾ, ਸ੍ਰੀ ਭੁਪਿੰਦਰ ਉਤਰੇਜਾ,ਸ੍ਰੀ ਕਸ਼ਮੀਰ ਲੂਨਾ, ਸ. ਪਰਮਿੰਦਰ ਸਿੰਘ, ਸ੍ਰੀ ਸਿਧਾਂਤ ਤਲਵਾੜ(ਡੀਡੀਐਫ), ਸ੍ਰੀ ਸੁਭਮ ਗੁਕਲਾਨੀ, ਸ੍ਰੀ ਰਾਣਾ ਬੂਮਰਾ, ਸ੍ਰੀ ਰੋਹਿਤ ਅਹੁਜਾ ਨੇ ਵਿਦਿਆਰਥੀਆਂ ਨੂੰ ਨਾਟਕ ਕਲਾ, ਮਾਇਮ, ਮਮਿਕਰੀ ਆਦਿ ਬਾਰੇ ਆਪਣੇ ਗੁਰ ਦੱਸੇ।
ਕਾਰਜਸ਼ਾਲਾ ਦੇ ਆਖਿਰੀ ਦਿਨ ਦੇ ਸਮਾਗਮ ਵਿੱਚ ਕਾਲਜ ਪ੍ਰਿੰਸੀਪਲ ਸ. ਬਿਕਰਮ ਜੀਤ ਸਿੰਘ ਸਿੱਖਿਆ ਵਿਭਾਗ ਤੋਂ ਜ਼ਿਲ੍ਹਾ ਨੋਡਲ ਅਫਸਰ ਸ੍ਰੀ ਵਿਜੈ ਪਾਲ, ਸਰਹੱਦ ਕੇਸਰੀ ਤੋਂ ਸ੍ਰੀ ਅੰਮ੍ਰਿਤ ਸਚਦੇਵਾ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਉਤਰੇਜਾ ਵੱਲੋ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਖੋਜ ਅਫਸਰ ਸ. ਪਰਮਿੰਦਰ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਸ. ਬਿਕਰਮ ਜੀਤ ਸਿੰਘ ਵਿਰਕ, ਪ੍ਰੋ. ਸ਼ੇਰ ਸਿੰਘ, ਪ੍ਰਵੀਨ ਰਾਣੀ ਅਤੇ ਸਮੂਹ ਕਾਲਜ ਸਟਾਫ ਨੇ ਆਏ ਹੋਏ ਪਤਵੰਤੇ ਸਜਣਾਂ ਦਾ ਧੰਨਵਾਦ ਕੀਤਾ।

English





