ਫਾਜ਼ਿਲਕਾ, 17 ਅਗਸਤ :-
ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਉਸਾਰੀ ਮੰਡਲ ਸ੍ਰੀ ਵਿਨੋਦ ਕੁਮਾਰ ਸੁਥਾਰ ਨੇ ਦੱਸਿਆ ਕਿ ਦਫਤਰ ਅਧੀਨ ਪੈਂਦੀਆਂ 3 ਸਬ ਡਵੀਜਨਾਂ ਦੀ ਵੱਖ-ਵੱਖ ਮਿਤੀਆਂ ਨੂੰ ਮੱਛੀ ਫੜਨ ਦੀ ਬੋਲੀ ਕਰਵਾਈ ਜਾਣੀ ਹੈ।
ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਸਾਬੂਆਣਾ ਜਲ ਨਿਕਾਸ ਉਪ ਮੰਡਲ ਫਾਜ਼ਿਲਕਾ ਦੀ ਬੋਲੀ ਕੈਨਾਲ ਕਲੋਨੀ ਫਾਜ਼ਿਲਕਾ ਵਿਖੇ 22 ਅਗਸਤ 2022 ਨੂੰ , ਜਲ ਨਿਕਾਸ ਉਪ ਮੰਡਲ ਨੰ. 3 ਫਰੀਦਕੋਟ ਐਟ ਜਲਾਲਾਬਾਦ ਦੀ ਬੋਲੀ ਨੇੜੇ ਸਾਡੀ ਰਸੋਈ, ਸਰਕਾਰੀ ਕੰਨਿਆ ਕਾਲਜ ਜਲਾਲਾਬਾਦ ਵਿਖੇ 23 ਅਗਸਤ 2022 ਨੂੰ ਅਤੇ ਜਲ ਨਿਕਾਸ ਉਪ ਮੰਡਲ ਫਿਰੋਜਪੁਰ ਦੀ ਬੋਲੀ ਕੈਨਾਲ ਕਲੋਨੀ ਫਿਰੋਜਪੁਰ ਵਿਖੇ 26 ਅਗਸਤ 2022 ਨੂੰ ਕਰਵਾਈ ਜਾਣੀ ਹੈ।
ਉਨ੍ਹਾਂ ਕਿਹਾ ਕਿ ਵਧੇਰੀ ਜਾਣਕਾਰੀ ਲਈ ਜ਼ਿਲ੍ਹਾ ਫਾਜ਼ਿਲਕਾ ਦੀ ਵੈਬਸਾਈਟ https://fazilka.nic.in ਤੇ ਜਲ ਸਰੋਤ ਵਿਭਾਗ ਦੀ ਵੈਬਸਾਈਟ https://irrigation.punjab.gov.

English






