ਪੁਲਿਸ ਵਲੋ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਚਲਾਈ ਜਾ ਰਹੀ ਮੁੰਹਮ ਤਹਿਤ 08 ਮੁਕੱਦਮੇ ਦਰਜ਼ ਕਰਕੇ, 307500 ਐਮ ਐਲ ਨਜਾਇਜ਼ ਸਰਾਬ, 30000 ਐਮ ਐਲ ਅਲਕੋਹਲ ਬਰਾਮਦ –
ਗੁਰਦਾਸਪੁਰ 2 ਅਕਤੂਬਰ ( ) ਡਾ: ਰਜਿੰਦਰ ਸਿੰਘ ਸੋਹਲ ਸੀਨੀਅਰ ਪੁਲਿਸ ਕਪਤਾਨ ,ਗੁਰਦਾਸਪੁਰ ਨੇ ਦੱਸਿਆ ਕਿ ਮਿਤੀ 01-10-2020 ਨੂੰ ਜਿਲ੍ਹਾ ਗੁਰਦਾਸਪੁਰ ਪੁਲਿਸ ਵਲੋ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਚਲਾਈ ਜਾ ਰਹੀ ਮੁੰਹਮ ਤਹਿਤ ਨਜਾਇਜ਼ ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ ਵੱਖ ਵੱਖ ਥਾਣਿਆ ਵਲੋ 08 ਮੁਕੱਦਮੇ ਦਰਜ਼ ਕਰਕੇ, 307500 ਐਮ ਐਲ ਨਜਾਇਜ਼ ਸਰਾਬ, 30000 ਐਮ ਐਲ ਅਲਕੋਹਲ ਬਰਾਮਦ ਕੀਤੀ।
ਇਸ ਤੋ ਇਲਾਵਾ ਕੋਵਿਡ -19 ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋ ਜਾਰੀ ਹਦਾਇਤਾ ਦੀ ੳਲੰਘਣਾ ਕਰਨ, ਮਾਸਕ ਨਾ ਪਹਿਨਣ ਵਾਲਿਆ ਸੋਸਲ ਡਿਸਟੈਸ ਦੀ ਪਾਲਣਾ ਨਾ ਕਰਨ ਵਾਲਿਆ ਖਿਲਾਫ ਕਾਰਵਾਈ ਕਰਦੇ ਹੋਏ 69 ਚਲਾਨ ਕੀਤੇ ਗਏ ਅਤੇ 43500 ਰਪਏ ਜੁਰਮਾਨਾ ਵਸੂਲ ਕੀਤਾ ਗਿਆ।
ਨਸ਼ਿਆ ਦਾ ਧੰਦਾ ਕਰਨ ਵਾਲਿਆ ਖਿਲਾਫ ਇਹ ਕਾਰਵਾਈ ਇਸੇ ਤਰਾਂ ਜਾਰੀ ਰਹੇਗੀ ਨਸ਼ਿਅ ਦਾ ਧੰਦਾ ਕਰਨ ਵਾਲੇ ਅਵਕਤੀ ਨੂੰ ਬਖਸ਼ਿਆ ਨਹੀ ਜਾਵੇਗਾ, ਆਮ ਪਬਲਿਕ ਨੂੰ ਅਪੀਲ ਕੀਤੀ ਜਾਦੀ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਜਿਲ੍ਹਾ ਪੁਲਸ ਦਾ ਸਹਿਯੋਗ ਦੇਣ ਤਾਂ ਜੋ ਨਸ਼ਾ ਤਸਕਰਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਅਤੇ ਨਸਿੰਆਂ ਨੂੰ ਠੱਲ ਪਾਈ ਜਾ ਸਕੇ ਆਮ ਪਬਲਿਕ ਦੀਆਂ ਕੀਮਤੀ ਜਾਨਾਂ ਬਚਾਈਆ ਜਾ ਸਕਣ।

English






