ਹਾੜੀ ਦੀਆਂ ਫਸਲਾਂ ਦੀ ਬਿਜਾਈ ਲਈ ਲੋੜੀਂਦਾ ਬੀਜ ਭਰੋਸੇਮੰਦ ਸਰੋਤਾਂ ਤੋਂ ਹੀ ਖ੍ਰੀਦਿਆਂ ਜਾਵੇ: ਡਾ ਬਲਜਿੰਦਰ ਸਿੰਘ ਬਰਾੜ
ਸੰਯੁਕਤ ਡਾਇਰੈਕਟਰ (ਨ.ਫ.) ਖੇਤੀਬਾੜੀ ਵਿਭਾਗ ਵੱਲੋਂ ਬੀਜ ਪਰਖ ਪ੍ਰਯੋਗਸ਼ਾਲਾ ਵਿੱਚ ਹੋ ਰਹੇ ਕੰਮਾਂ ਦਾ ਲਿਆ ਜਾਇਜ਼ਾ
ਗੁਰਦਾਸਪੁਰ, 17 ਸਤੰਬਰ ( ) ਸਾਉਣੀ ਦੇ ਸੀਜਣ ਦੌਰਾਨ ਬੀਜੀਆਂ ਫਸਲਾਂ ਦੀ ਕਟਾਈ ਦਾ ਕੰਮ ਸ਼ੁਰੂ ਅਤੇ ਹਾੜੀ ਰੁੱਤ ਦੀਆਂ ਫਸਲਾਂ ਦੀ ਬਿਜਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ,ਇਨਾਂ ਦੋਹਾਂ ਰੁੱਤਾਂ ਦੀਆਂ ਫਸਲਾਂ ਦੀ ਬਿਜਾਈ ਲਈ ਬੀਜ ਦੀ ਜ਼ਰੂਰਤ ਪੈਂਦੀ ਹੈ,ਜਿਸ ਦਾ ਅਗਾਂਹੂ ਵੀ ਇੰਤਜ਼ਾਮ ਕਰ ਲੈਣਾ ਚਾਹੀਦਾ।ਇਹ ਵਿਚਾਰ ਡਾ ਬਲਜਿੰਦਰ ਸਿੰਘ ਬਰਾੜ ਸੰਯੁਕਤ ਨਿਰਦੇਸ਼ਕ (ਨਕਦੀ ਫਸਲਾਂ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਸਥਾਨਿਕ ਬੀਜ ਪਰਖ ਪ੍ਰਯੋਗਸ਼ਾਲਾ ਵਿੱਚ ਚੱਲ ਰਹੇ ਬੀਜ ਪਰਖ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਕਹੇ। ਇਸ ਮੌਕੇ ਡਾ.ਸਰਵਿੰਦਰ ਸਿੰਘ ਬੀਜ ਪਰਖ ਅਫਸਰ,ਡਾ.ਪ੍ਰਿਤਪਾਲ ਸਿੰਘ, ਡਾ ਰਵਿੰਦਰ ਸਿੰਘ,ਡਾ ਅਮਰੀਕ ਸਿੰਘ ਖੇਤੀਬਾੜੀ ਅਫਸਰ, ਡਾ.ਰਾਜੀਵ ਖੋਖਰ,ਡਾ. ਸੰਜੀਵ ਸ਼ਰਮਾ ,ਡਾ. ਕਮਲ ਜੋਤ ਕੌਰ,ਡਾ ਨਰਿੰਦਰ ਕੌਰ ਖੇਤੀਬਾੜੀ ਵਿਕਾਸ ਅਫਸਰ ਹਾਜ਼ਿਰ ਸਨ।
ਗੱਲਬਾਤ ਕਰਦਿਆਂ ਡਾ ਬਲਜਿੰਦਰ ਸਿੰਘ ਨੇ ਕਿਹਾ ਕਿ ਬੀਜ ਪਰਖ ਪ੍ਰਯੋਗਸ਼ਾਲ ਵਿੱਚ ਹਰ ਸਾਲ 8000 ਬੀਜਾਂ ਦੇ ਨਮੂਨੇ ਪਰਖ ਕੀਤੇ ਜਾਂਦੇ ਹਨ,ਜਿਨਾਂ ਵਿੱਚੋਂ ਹੁਣ ਤੱਕ 5200 ਨਮੂਨੇ ਪਰਖ ਕੀਤੇ ਜਾ ਚੁੱਕੇ ਹਨ।ਉਨਾਂ ਕਿਹਾ ਕਿ ਪ੍ਰਯੋਗਸ਼ਾਲ ਵਿੱਚ ਬੀਜ ਦੀ ਸ਼ੁੱਧਤਾ,ਬੀਜ ਦੀ ਉੱਗਣ ਸ਼ਕਤੀ ਅਤੇ ਨਮੀ ਪਰਖ ਕੀਤੀ ਜਾਂਦੀ ਹੈ।ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਘਰੇਲੂ ਪੱਧਰ ਤੇ ਕਣਕ,ਸਰੋਂ ਜਾਂ ਬਰਸੀਮ ਦਾ ਬੀਜ ਸੰਭਾਲ ਕੇ ਰੱਖਿਆ ਹੈ ਤਾਂ ਉਸ ਦੀ ਖੇਤੀਬਾੜੀ ਵਿਭਾਗ ਦੀਆਂ ਬੀਜ ਪਰਖ
…

English





