ਚੰਡੀਗੜ, 5 ਜੁਲਾਈ-
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਈ.ਟੀ.ਟੀ. ਅਧਿਆਪਕਾਂ ਦੀਆਂ 5236 ਅਸਾਮੀਆਂ ਨੂੰ ਭਰਨ ਦੀ ਮੰਜੂਰੀ ਦੇ ਦਿੱਤੀ ਹੈ। ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਈਟੀਟੀ ਅਧਿਆਪਕਾਂ ਦੀਆਂ 5236 ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਨੂੰ 24 ਜੁਲਾਈ ਤੱਕ ਆਪਣੀ ਦਰਖਾਸਤ ਵਿਭਾਗ ਦੀ ਵੈਬਸਾਈਟ ’ਤੇ ਆਨਲਾਈਨ ਭੇਜਣ ਲਈ ਕਿਹਾ ਗਿਆ ਹੈ। ਵਿਭਾਗ ਵੱਲੋਂ ਅਪਲਾਈ ਕਰਨ ਵਾਲੇ ਹਰੇਕ ਉਮੀਦਵਾਰ ਲਈ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਪੰਜਾਬ ਰਾਜ ਅਧਿਆਪਕ ਯੋਗਤਾ ਟੇਸਟ-1 (ਪੀ.ਐਸ.ਟੀ.ਏ.ਟੀ) ਪਾਸ ਹੋਣਾ ਲਾਜਮੀ ਹੈ। ਵਿਭਾਗ ਵੱਲੋਂ 2307 ਜਨਰਲ, 1309 ਐਸਸੀ, 628 ਓਬੀਸੀ, 106 ਖੇਡ ਕੋਟੇ, 56 ਆਜ਼ਾਦੀ ਘੁਲਾਟੀਏ, 366 ਸਾਬਕਾ ਫੋਜੀ, 212 ਅੰਗਹੀਨ ਅਤੇ 256 ਈ.ਡਬਲਊ.ਐਸ ਕੋਟੇ ’ਚ ਭਰਤੀ ਕੀਤੀ ਜਾਵੇਗੀ। ਵਿਭਾਗ ਵੱਲੋਂ ਉਮੀਦਵਾਰ ਨੂੰ ਫਾਰਮ ਅਪਲਾਈ ਕਰਨ ਲਈ ਜਨਰਲ ਕੋਟੇ ਦੀ 1000 ਰੁੱਪਏ ਅਤੇ ਐਸ.ਸੀ ਕੋਟੇ ਦੀ 500 ਰੁੱਪਏ ਫੀਸ ਨਿਰਧਾਰਿਤ ਕੀਤੀ ਗਈ ਹੈ

English






