6 ਜੂਨ ਨੂੰ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ

ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਅਤੇ ਪਰਿਵਾਰਕ ਆਮਦਨ ਵਿਚ ਯੋਗਦਾਨ ਪਾਉਣ ਲਈ ਲਗਾਇਆ ਜਾ ਰਿਹਾ ਵਿਸ਼ੇਸ਼ ਕੈਂਪ

ਫਾਜ਼ਿਲਕਾ 5 ਜੂਨ 2025

ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀਮਤੀ ਵੈਸ਼ਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 06 ਜੂਨ 2025 ਨੂੰ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ ਖਾਸ ਤੌਰ ਤੇ ਲੜਕੀਆਂ ਲਈ ਲਗਾਇਆ ਜਾ ਰਿਹਾ ਹੈ ਤਾਂ ਜੋ ਲੜਕੀਆਂ ਆਤਮ ਨਿਰਭਰ ਬਣਨ ਤੇ ਪਰਿਵਾਰਕ ਆਮਦਨ ਵਿਚ ਆਪਣਾ ਵਢਮੁਲਾ ਯੋਗਦਾ ਪਾ ਸਕਣ।

ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਐਲ.ਆਈ.ਸੀ. ਤੇ ਅਜਾਈਲ ਹਰਬਲ ਕੰਪਨੀਆਂ ਸ਼ਮੂਲੀਅਤ ਕਰ ਰਹੀਆਂ ਹਨ। ਐਲ.ਆਈ.ਸੀ. ( ਕੇਵਲ ਲੜਕੀਆਂ) ਕੰਪਨੀ ਵੱਲੋਂ ਇੰਸ਼ੋਰੈਂਸ ਅਡਵਾਈਜਰ ਦੀ ਆਸਾਮੀ ਲਈ ਯੋਗਤਾ ਬਾਰਵ੍ਹੀ ਪਾਸ ਅਤੇ ਉਮਰ 18 ਤੋਂ 35 ਸਾਲ ਦੀ ਮੰਗ ਕੀਤੀ ਗਈ ਹੈ।

ਇਸੇ ਤਰ੍ਹਾਂ ਅਜਾਈਲ ਹਰਬਲ ਵਿਚ ਸੇਲਸ ਐਕਜੀਕਿਉਟਿਵ, ਅਸਿਸਟੈਂਟ ਮੈਨੇਜਰ ਦੀਆਂ 60 ਅਸਾਮੀਆਂ (ਕੇਵਲ ਲੜਕੀਆਂ) ਲਈ ਯੋਗਤਾ ਬਾਰਵ੍ਹੀ, ਗ੍ਰੇਜੂਏਸ਼ਨ ਅਤੇ ਉਮਰ 18 ਤੋਂ 26 ਸਾਲ ਦੀ ਹੋਣੀ ਲਾਜਮੀ ਹੈ। ਉਨ੍ਹਾਂ ਕਿਹਾ ਕਿ ਅਸਾਮੀਆਂ *ਤੇ ਨਿਯੁਕਤ ਹੋਣ ਵਾਲੇ ਉਮੀਦਵਾਰਾਂ ਨੂੰ ਚੰਗਾ ਮਿਹਨਤਾਨਾ ਦਿੱਤਾ ਜਾਵੇਗਾ।

ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਦੱਸਿਆ ਕਿ ਪਲੇਸਮੈਂਟ ਕੈਂਪ ਸਵੇਰੇ 10 ਵਜੇ ਤੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਦਫਤਰ ਦੇ ਕਮਰਾ ਨੰ: 502, ਬਲਾਕ—ਏ, ਚੌਥੀ ਮੰਜਿਲ, ਡੀਸੀ ਦਫ਼ਤਰ, ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 89060—22220, 98145—43684 ਅਤੇ 79861—15001 ਤੇ ਸੰਪਰਕ ਕੀਤਾ ਜਾ ਸਕਦਾ ਹੈ।