ਤਰਨ ਤਾਰਨ 3 ਜੂਨ 2021 ਪੰਜਾਬ ਸਰਕਾਰ ਗੁਰ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੀਆਂ ਹਦਾਇਤਾਂ ਦੇ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਚੂੰਘ (ਤਰਨ ਤਾਰਨ) ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੋਵਂੇ ਮੁਹੱਲੇ ਸਲੋਕਾਂ ਦਾ ਪਾਠ ਕਰਵਾਇਆ ਗਿਆ।ਕੋਵਿਡ-19 ਦੇ ਚਲਦਿਆਂ ਪੰਜਾਬ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਕਾਲਜ ਦੇ ਵਿਦਿਆਰਥੀਆਂ ਨੇ ਆਨਲਾਈਨ ਜੁੜ ਕੇ ਆਪਣੀ ਹਾਜਰੀ ਲਗਵਾਈ ।ਇਸ ਸਾਰੇ ਕਾਰਜ ਨੂੰ ਸਿਰੇ ਚਾੜਨ ਦੀ ਜਿੰਮੇਵਾਰੀ ਕੰਪਿਊਟਰ ਵਿਭਾਗ ਦੁਆਰਾ ਨਿਭਾਈ ਗਈ ਅਤੇ ਕਾਲਜ ਦੇ ਪਿ੍ਰੰਸੀਪਲ ਸ਼੍ਰੀਮਤੀ ਕਿੰਦਰਜੀਤ ਕੌਰ, ਡਾ. ਗੁਰਿੰਦਰਜੀਤ ਕੌਰ , ਪ੍ਰੋ ਬਲਜੀਤ ਕੌਰ, ਪ੍ਰੋ ਹਰਮਨਪ੍ਰੀਤ ਕੌਰ, ਪ੍ਰੋ ਜਗਮੀਤ ਕੌਰ, ਪ੍ਰੋ ਕੰਵਲਜੀਤ ਕੌਰ ਨੇ ਵੀ ਇਸ ਕਾਰਜ ਨੂੰ ਕਰਵਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਮੌਕੇ ਪਿ੍ਰੰਸੀਪਲ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਗੁਰੂ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ।

English






