67 ਵੀਆਂ ਅੰਤਰ ਜ਼ਿਲ੍ਹਾ ਸਕੂਲ ਸਾਫਟਬਾਲ ਖੇਡਾਂ ਦੇ ਮੁਕਾਬਲਿਆ ‘ਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਮਾਰੀ ਬਾਜੀ 

ਰੂਪਨਗਰ, 26 ਨਵੰਬਰ:
67 ਵੀਆਂ ਅੰਤਰ ਜ਼ਿਲ੍ਹਾ ਸਕੂਲ ਸਾਫਟਬਾਲ ਖੇਡਾਂ ਅੰਡਰ 19 ਲੜਕਿਆਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਨੇ ਬਾਜੀ ਮਾਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਖ਼ਿਡਾਰੀਆਂ ਨੂੰ ਇਨਾਮ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦਿੱਤੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਕਰਵਾਈਆ ਜਾ ਰਹੀਆ ਦੂਜੇ ਦਿਨ ਸੈਮੀਫਾਈਨਲ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼ਰਨਜੀਤ ਕੌਰ ਨੇ ਦੱਸਿਆ ਕਿ ਫਿਰੋਜ਼ਪੁਰ ਨੇ ਫਾਜ਼ਿਲਕਾ ਨੂੰ ਅਤੇ ਅੰਮ੍ਰਿਤਸਰ ਨੇ ਲੁਧਿਆਣਾ ਨੂੰ ਹਰਾ ਕੇ ਫਾਈਨਲ ਮੁਕਾਬਲਾ ਖੇਡਿਆ ਜਿਸ  ਵਿੱਚ ਅੰਮ੍ਰਿਤਸਰ ਨੇ ਮੈਚ ਜਿੱਤ ਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਫਿਰੋਜ਼ਪੁਰ ਨੇ ਦੂਜਾ ਸਥਾਨ ਹਾਸਿਲ ਕੀਤਾ, ਅਤੇ ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਲੁਧਿਆਣਾ ਨੇ ਫਾਜ਼ਿਲਕਾ ਨੂੰ ਹਰਾ ਕੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਜਨਰਲ ਸਕੱਤਰ ਜਗਤਾਰ ਸਿੰਘ ਪ੍ਰਿੰਸੀਪਲ, ਕਨਵੀਨਰ ਰਜਿੰਦਰ ਸਿੰਘ ਪ੍ਰਿੰਸੀਪਲ, ਸੰਦੀਪ ਕੌਰ ਪ੍ਰਿੰਸੀਪਲ ਮਤੀ ਪੂਜਾ ਗੋਇਲ ਪ੍ਰਿੰਸੀਪਲ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ ਲੌਂਗੀਆ, ਸੁਖਵਿੰਦਰਪਾਲ ਸਿੰਘ ਸੁੱਖੀ, ਮਨਜਿੰਦਰ ਸਿੰਘ ਚਕਲ,  ਭਵਨਦੀਪ ਸਿੰਘ, ਸਰਬਜੀਤ ਸਿੰਘ, ਗੁਰਜੀਤ ਸਿੰਘ ਭੱਟੀ, ਰਵਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਮਨਜਿੰਦਰ ਸਿੰਘ, ਪਰਮਜੀਤ ਸਿੰਘ, ਅਮਨਦੀਪ ਸਿੰਘ, ਪੁਨੀਤ ਸਿੰਘ ਲਾਲੀ, ਵਰਿੰਦਰ ਸਿੰਘ, ਚਰਨਦੀਪ ਸਿੰਘ, ਰਣਵੀਰ ਕੌਰ, ਰਾਜਿੰਦਰ ਕੌਰ, ਸ਼ੇਰ ਸਿੰਘ, ਵਿਜੇ ਕੁਮਾਰ, ਅਮਨਦੀਪ ਕੌਰ, ਪੰਕਜ ਵਸ਼ਿਸ਼ਟ, ਗੁਰਮੀਤ ਕੌਰ ਗੁਰਪ੍ਰੀਤ ਕੌਰ,ਰਾਜਬੀਰ ਸਿੰਘ ,ਭਾਸਕਰ,ਰਾਜੇਸ਼ ਕੁਮਾਰ,ਆਸ਼ਾ, ਬਖ਼ਸ਼ੀ ਰਾਮ,ਦਵਿੰਦਰ ਸਿੰਘ ਹਾਜ਼ਰ ਸਨ।