ਕੋਵਿਡ-19 ਦੌਰਾਨ ਜੂਮ ਐਪ ਰਾਹੀਂ ਕੀਤੀ ਗਈ ਵਿਦਿਆਰਥੀਆਂ ਦੀ ਗਾਈਡੈਂਸ ਕਾਉਂਸਲਿੰਗ
ਗੁਰਦਾਸਪੁਰ, 20 ਮਈ, 2021 ( ) ਕੋਵਿਡ-19 ਦੌਰਾਨ ਜਿਵੇਂ ਪੂਰੇ ਵਿਸ਼ਵ ਨੂੰ ਮਹਾਂਮਾਰੀ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ। ਇਸ ਮਹਾਂਮਾਰੀ ਨੂੰ ਜਿਥੇ ਲੋਕਾਂ ਨੂੰ ਆਰਥਿਕ ਹਾਨੀ ਪਹੁੰਚਾਈ ਹੈ, ਉਥੇ ਹੀ ਸਕੂਲਾ, ਕਾਲਜਾਂ ਆਦਿ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਸਮੱਸਿਆ ਨੂੰ ਮੱਦੇ ਨਜਰ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਰਹੇਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨੂੰ ਹੁਕਮ ਦਿੱਤੇ ਗਏ ਹਨ ਕਿ ਆਪਣੇ-ਆਪਣੇ ਜਿਲਿਆਂ ਵਿਚ ਆਉਂਦੇ ਸਕੂਲ, ਕਾਲਜਾਂ ਆਦਿ ਦੇ ਵਿਦਿਆਰਥੀਆਂ ਨੂੰ ਜੂਮ ਐਪ ਰਾਹੀਂ ਕੈਰੀਅਰ ਕਾਉਂਲਿੰਗ ਕੀਤੀ ਜਾਵੇ। ਇਹ ਪ੍ਰਗਟਾਵਾ ਸ੍ਰੀ ਪ੍ਰਸ਼ੋਤਮ ਸਿੰਘ ਜਿਲ੍ਹਾ ਰੋਜ਼ਗਾਰ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਗੁਰਦਾਸਪੁਰ ਨੇ ਕੀਤਾ ।
ਅੱਜ ਜਿਲ੍ਹਾ ਰੋਜ਼ਗਾਰ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਪ੍ਰਸ਼ੋਤਮ ਸਿੰਘ ,ਪਲੇਸਮੈਂਟ ਅਫਸਰ ਡਾ: ਵਰੁਣ ਜੋਸ਼ੀ, ਗਗਨਦੀਪ ਸਿੰਘ ਧਾਲੀਵਾਲ (ਕਲਰਕ) ਨੇ ਵਿਦਿਆਰਥੀਆਂ ਦੀ ਉਜਵਲ ਭਵਿੱਖ ਲਈ ਕੈਰੀਅਰ ਕਾਉਂਸਲਿੰਗ ਕੀਤੀ ਗਈੇ । ਇਸ ਵੈਬੀਨਾਰ ਵਿਚ ss school Qila tek singh, Dehriwal, Bhugtana tulian and Ghuman kalan ਦੇ 72 ਪਾ੍ਰਥੀਆਂ ਨੇ ਇਸ ਕਾਉਸਲਿੰਗ ਵਿਚ ਹਿੱਸਾ ਲਿਆ ਸੀ।
ਪ੍ਰਸ਼ੋਤਮ ਸਿੰਘ ਨੇ ਡੀ.ਬੀ.ਈ.ਈ ਵਿਚ ਚੱਲ ਰਹੀਆਂ ਗਤੀਵੀਧਿਆਂ ਬਾਰੇ ਜਾਣੂ ਕਰਵਾਇਆ।ਉਹਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਦੇ ਹੈਲਪ-ਲਾਇਨ ਨੰ: 81960-15208 ਤੇ ਸਪੰਰਕ ਕਰਕੇ ਲੈ ਸਕਦੇ ਹੋ ।

English






