ਫਿਰੋਜ਼ਪੁਰ ਛਾਉਣੀ ਬੋਰਡ ਦੇ ਦਫ਼ਤਰ ਵਿਖੇ ਮਨਾਇਆ ਗਿਆ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ

ਫਿਰੋਜ਼ਪੁਰ, 21 ਜੂਨ :-  

ਫਿਰੋਜ਼ਪੁਰ ਛਾਉਣੀ ਬੋਰਡ ਦੇ ਦਫ਼ਤਰ ਵਿੱਚ 8ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਸਾਲ ਦੇ ਯੋਗਾ ਦਿਵਸ ਦੇ ਜਸ਼ਨਾਂ ਦਾ ਥੀਮ “ਮਨੁੱਖਤਾ ਲਈ ਯੋਗ” ਹੈ ਅਤੇ ਦੁਨੀਆ ਭਰ ਦੇ ਲਗਭਗ 25 ਕਰੋੜ ਲੋਕਾਂ ਦੇ ਇਸ ਵਿਸ਼ਵਵਿਆਪੀ ਸਮਾਗਮ ਵਿੱਚ ਹਿੱਸਾ ਲੈਣ ਦੀ ਉਮੀਦ ਹੈ।

ਸ਼੍ਰੀਮਤੀ ਪ੍ਰੋਮਿਲਾ ਜੈਸਵਾਲ, ਸੀਈਓ, ਫਿਰੋਜ਼ਪੁਰ ਛਾਉਣੀ ਨੇ ਏ.ਡੀ.ਸੀ.(ਜ) ਸ਼੍ਰੀ ਅਮਿਤ ਮਹਾਜਨ, ਐਸ.ਡੀ.ਐਮ ਗੁਰੂਹਰਸਹਾਏ ਸ਼੍ਰੀ ਬਬਨਦੀਪ ਸਿੰਘ ਵਾਲੀਆ, ਅਤੇ ਪੀ.ਸੀ.ਐਸ ਅਧਿਕਾਰੀ ਸ਼੍ਰੀ ਅਭਿਸ਼ੇਕ ਸ਼ਰਮਾ, ਵਧੀਕ ਯੋਗਾਚਾਰੀਆ ਪ੍ਰਬੋਧ ਮੋਂਗਾ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ 400 ਦੇ ਕਰੀਬ ਲੋਕਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਭਾਗੀਦਾਰੀ ਦਰਜ ਕਰਵਾਈ।

ਯੋਗਾ ਸੈਸ਼ਨ ਦੀ ਅਗਵਾਈ ਕਰਦੇ ਹੋਏ, ਯੋਗਾਚਾਰੀਆ ਨੇ ਦੱਸਿਆ ਕਿ ਕਿਵੇਂ ਯੋਗਾ ਤੰਦਰੁਸਤੀ ਅਤੇ ਚੰਗੀ ਸਿਹਤ ਲਈ ਇੱਕ ਸੰਪੂਰਨ ਪਹੁੰਚ ਹੈ। ਯੋਗਾਚਾਰੀਆ ਨੇ ਯੋਗਾ ਦੇ ਵੱਖ-ਵੱਖ ਆਸਨਾਂ ਦੀ ਵਿਆਖਿਆ ਕੀਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਇਹ ਆਸਨ ਪ੍ਰਾਣਾਯਾਮ ਅਤੇ ਧਿਆਨ ਨਾਲ ਮਿਲ ਕੇ ਵਿਅਕਤੀ ਨੂੰ ਸਰੀਰਕ, ਮਾਨਸਿਕ ਤੌਰ ‘ਤੇ ਤੰਦਰੁਸਤ ਅਤੇ ਅਧਿਆਤਮਿਕ ਤੌਰ ‘ਤੇ ਜਾਗਦੇ ਰਹਿਣ ਵਿਚ ਮਦਦ ਕਰਦੇ ਹਨ। ਯੋਗਾਚਾਰੀਆ ਦੇ ਇੱਕ ਸਹਿਯੋਗੀ ਸ਼੍ਰੀ ਰਾਕੇਸ਼ ਨੇ ਹਠ-ਯੋਗ ਦਾ ਇੱਕ ਰੂਪ, ਨੇਤੀ ਕਿਰਿਆ ਦੀ ਪ੍ਰਕਿਰਿਆ ਦਾ ਵੀ ਪ੍ਰਦਰਸ਼ਨ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਮਹਾਜਨ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਯੋਗ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜਕਲ ਦੇ ਤੇਜ਼ ਤਰਾਰ ਮਸ਼ੀਨੀ ਯੁੱਗ ਵਿੱਚ ਯੋਗ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਵਿੱਚ ਸਹਾਈ ਹੋ ਸਕਦਾ ਹੈ ।

ਇਸ ਸਮਾਗਮ ਵਿੱਚ ਕੰਟੋਨਮੈਂਟ ਬੋਰਡ ਦੇ ਸਟਾਫ਼ ਮੈਂਬਰਾਂ ਦੀ ਸਰਗਰਮ ਸ਼ਮੂਲੀਅਤ ਤੋਂ ਇਲਾਵਾ ਆਮ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸਮਾਪਤੀ ਸੀਈਓ ਦੇ ਧੰਨਵਾਦ ਦੇ ਮਤੇ ਨਾਲ ਹੋਈ।

 

ਹੋਰ ਪੜ੍ਹੋ :-  23 ਜੂਨ ਨੂੰ ਲੱਗੇਗਾ ਪਲੇਸਮੈਂਟ ਕੈਂਪ: ਕ੍ਰਿਸ਼ਨ ਲਾਲ