ਲੁਧਿਆਣਾ, 03 ਸਤੰਬਰ 2021 ਬਾਲ ਭਲਾਈ ਕੋਂਸਲ ਪੰਜਾਬ ਵੱਲੋਂ ਸੂਬੇ ਭਰ ਵਿੱਚੋਂ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ।
6 ਤੋਂ 18 ਸਾਲ ਦੇ ਵਿਚਕਾਰ ਦੇ ਯੋਗ ਬੱਚਿਆਂ ਦੀ ਨਾਮਜ਼ਦਗੀ ਜ਼ਿਲ੍ਹਾ ਬਾਲ ਭਲਾਈ ਕੌਂਸਲਾਂ ਰਾਹੀਂ ਪੁਰਸਕਾਰ ਲਈ ਭੇਜੀ ਜਾਵੇਗੀ।
ਜ਼ਿਲ੍ਹਾ ਬਾਲ ਭਲਾਈ ਕੌਂਸਲ ਨੂੰ ਲਿਖੇ ਇੱਕ ਪੱਤਰ ਵਿੱਚ, ਬਾਲ ਭਲਾਈ ਕੌਂਸਲ ਪੰਜਾਬ ਨੇ ਕਿਹਾ ਕਿ ਨਾਮਜ਼ਦਗੀ ਜਲਦ ਤੋਂ ਜਲਦ ਭੇਜੀ ਜਾਣੀ ਚਾਹੀਦੀ ਹੈ ਤਾਂ ਜੋ ਸੂਬੇ ਦੇ ਬੱਚੇ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਨਾਮਜ਼ਦ ਹੋਣ ਦਾ ਮੌਕਾ ਨਾ ਗੁਆਉਣ।
ਚਿੱਠੀ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਬੱਚਿਆਂ ਨੂੰ ਡੁੱਬਣ ਤੋਂ ਬਚਾਉਣ ਅਤੇ ਜੰਗਲੀ ਜਾਨਵਰਾਂ ਦੇ ਹਮਲੇ ਤੋਂ ਬਚਾਉਣ ਦੇ ਮਾਮਲੇ ਬਹਾਦਰੀ ਦੇ ਪ੍ਰਤੀਕ ਹਨ ਪਰ ਅਜਿਹੀਆਂ ਹੋਰ ਉਦਾਹਰਣਾਂ ਵੀ ਹੋ ਸਕਦੀਆਂ ਹਨ ਜਿੱਥੇ ਇੱਕ ਬੱਚੇ ਦੀ ਬਹਾਦਰੀ ਦਾ ਵਿਸ਼ੇਸ਼ ਕਾਰਜ਼ ਸਪਸ਼ਟ ਤੌਰ ਤੇ ਦਿਖਾਈ ਦੇਵੇ। ਇਹ ਜੀਵਨ ਦੇ ਖਤਰੇ, ਸਰੀਰਕ ਸੱਟ ਦੇ ਖ਼ਤਰੇ ਜਾਂ ਹਿੰਮਤ ਨਾਲ ਸਮਾਜਿਕ ਬੁਰਾਈ ਦੇ ਅਪਰਾਧ ਦੇ ਵਿਰੁੱਧ ਦਲੇਰੀ ਦਾ ਸਾਹਮਣਾ ਕਰਦਿਆਂ ਨਿਰਸਵਾਰਥ ਸੇਵਾਵਾਂ ਦਾ ਕਾਰਜ ਹੋਣਾ ਚਾਹੀਦਾ ਹੈ।
ਇਸ ਸਾਲ 1 ਜੁਲਾਈ, 2020 ਅਤੇ 30 ਸਤੰਬਰ, 2021 ਦਰਮਿਆਨ ਵਾਪਰੀਆਂ ਘਟਨਾਵਾਂ ਲਈ 5 ਅਕਤੂਬਰ ਤੱਕ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ।
ਇਥੇ ਇਹ ਦੱਸਣਾ ਯੋਗ ਹੋਵੇਗਾ ਕਿ ਬੱਚਿਆਂ ਨੂੰ ਬਹਾਦਰੀ ਲਈ ਰਾਸ਼ਟਰੀ ਪੁਰਸਕਾਰ ਭਾਰਤੀ ਬਾਲ ਭਲਾਈ ਪ੍ਰੀਸ਼ਦ (ਆਈ.ਸੀ.ਸੀ.ਡਬਲਯੂ) ਦੁਆਰਾ ਬੱਚਿਆਂ ਨੂੰ ਸ਼ਾਨਦਾਰ ਬਹਾਦਰੀ ਦੇ ਕੰਮਾਂ ਲਈ ਉਤਸ਼ਾਹਤ ਕਰਨ ਅਤੇ ਦੂਜਿਆਂ ਨੂੰ ਉਨ੍ਹਾਂ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤਾ ਗਿਆ ਹੈ। ਇਹ ਪੁਰਸਕਾਰ 1957 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਚੋਣ ਆਈ.ਸੀ.ਸੀ.ਡਬਲਯੂ. ਦੁਆਰਾ ਗਠਿਤ ਇੱਕ ਉੱਚ ਪੱਧਰੀ ਕਮੇਟੀ ਦੁਆਰਾ ਕੀਤੀ ਜਾਂਦੀ ਹੈ।

English






