16 ਸਤੰਬਰ ਨੂੰ ਰਈਆ ਵਿਖੇ ਲੱਗੇਗਾ ਰੋਜ਼ਗਾਰ ਮੇਲਾ
ਅੰਮ੍ਰਿਤਸਰ 14 ਸਤੰਬਰ 2021 ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ ਸਤੰਬਰ 2021 ਵਿੱਚ 7ਵਾਂ ਮੈਗਾ ਰੋਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ, ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋ ਂਸਰਕਾਰੀ ਆਈ.ਟੀ.ਆਈ, ਅਜਨਾਲਾ ਵਿਖੇ 7ਵੇਂ ਮੈਗਾ ਰੋਜਗਾਰ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 4569 ਪ੍ਰਾਰਥੀਆਂ ਨੇ ਭਾਗ ਲਿਆ, ਜਿਸ ਵਿੱਚੋਂ 3211 ਪ੍ਰਾਰਥੀਆਂ ਦੀ ਵੱਖ ਵੱਖ ਕੰਪਨੀਆਂ ਵਲੋ ਚੋਣ ਕਰ ਲਈ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਣਧੀਰ ਸਿੰਘ ਮੁਧਲ (ਵਿਕਾਸ) ਨੇ ਦੱਸਿਆ ਕਿ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ ਸਤੰਬਰ-2021 ਮਹੀਨੇ ਦੌਰਾਨ 5 ਮੈਗਾ ਰੋਜਗਾਰ ਮੇਲੇ ਲਗਾਏ ਜਾਣਗੇ ਅਤੇ ਅਗਲਾ ਰੋਜਗਾਰ ਮੇਲਾ ਮਿਤੀ 16-09-2021 ਨੂੰ ਬੀ.ਡੀ.ਪੀ.ਓ ਦਫਤਰ ਰਈਆ ਵਿਖੇ ਲਗਾਇਆ ਜਾਵੇਗਾ। ਇਸ ਮੌਕੇ ਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ਼੍ਰੀ ਰਮੇਸ਼ ਚੰਦਰ ਖੁੱਲਰ ਨੇ ਦੱਸਿਆ ਕਿ ਇਹ ਸਾਰੇ ਮੇਲੇ ਕੋਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਲਗਾਏ ਜਾਣਗੇ ਅਤੇ ਉਨ੍ਹਾਂ ਨੌਜਵਾਨਾਂ ਨੂੰ ਇਹ ਵੀ ਅਪੀਲ ਕਰਦੇ ਹੋਏ ਕਿਹਾ ਕਿ ਨੌਜਵਾਨ ਵੱਧ ਚੜ੍ਹ ਕੇ ਰੋਜਗਾਰ ਮੇਲਿਆਂ ਵਿੱਚ ਭਾਗ ਲੈ ਕੇ ਪੰਜਾਬ ਸਰਕਾਰ ਦੀ ਘਰ ਘਰ ਰੋਜਗਾਰ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਤੇ ਜ਼ਿਲ੍ਹਾ ਰੋਜਗਾਰ ਬਿਊਰੋ ਦੇ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਵਿਕਰਮ ਜੀਤ, ਡਿਪਟੀ ਸੀ.ਈ.ਓ ਸ਼੍ਰੀ ਸਤਿੰਦਰ ਸਿੰਘ, ਕੈਰੀਅਰ ਕੌਂਸਲਰ ਗੌਰਵ ਕੁਮਾਰ ਆਦਿ ਹਾਜਰ ਸਨ।
ਕੈਪਸ਼ਨ: ਰੋਜ਼ਗਾਰ ਮੇਲੇ ਦੀਆਂ ਵੱਖ ਵੱਖ ਤਸਵੀਰਾਂ

English






