ਵਿਧਾਇਕ ਅੰਗਦ ਸਿੰਘ ਨੇ ਫਾਂਬੜਾ ਸੁਸਾਇਟੀ ਨਾਲ ਸਬੰਧਤ ਲਾਭਪਾਤਰੀਆਂ ਨੂੰ ਸੌਂਪੇ 72.68 ਲੱਖ ਦੇ ਚੈੱਕ

ਨਵਾਂਸ਼ਹਿਰ, 6 ਅਕਤੂਬਰ : 
ਵਿਧਾਇਕ ਅੰਗਦ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਰਾਹਤ ਦੇਣ ਦੀ ਸਹੂਲਤ ਤਹਿਤ ਹਲਕਾ ਨਵਾਂਸ਼ਹਿਰ ਦੀ ਫਾਂਬੜਾ ਸੁਸਾਇਟੀ ਦੇ 381 ਲਾਭਪਾਤਰੀਆਂ ਨੂੰ 72.68 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ। ਇਨਾਂ ਵਿਚ ਪਿੰਡ ਫਾਂਬੜਾ ਦੇ 104 ਲਾਭਪਾਤਰੀਆਂ ਨੂੰ 1889217 ਰੁਪਏ, ਬੇਗੋਵਾਲ ਦੇ 93 ਲਾਭਪਾਤਰੀਆਂ ਨੂੰ 1753949 ਰੁਪਏ ਅਤੇ ਬੁਰਜ ਟਹਿਲ ਦਾਸ ਦੇ 184 ਲਾਭਪਾਤਰੀਆਂ ਨੂੰ 3625283 ਰੁਪਏ ਦੇ ਚੈੱਕ ਪ੍ਰਾਪਤ ਹੋਏ। ਇਸ ਮੌਕੇ ਨੌਜਵਾਨ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ, ਜਿਸ ਨਾਲ ਇਸ ਵਰਗ ਦੀ ਜ਼ਿੰਦਗੀ ਬਿਹਤਰ ਬਣੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨਾਂ ਦੇ ਹਰੇਕ ਦੁੱਖ-ਸੁੱਖ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸ ਮੌਕੇ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਲਖਵੀਰ ਸਿੰਘ ਫਾਂਬੜਾ, ਗਿਆਨੀ ਜਗਦੀਸ਼ ਸਿੰਘ, ਸਰਵਿੰਦਰ ਲੰਬੜਦਾਰ, ਹਰਵਿੰਦਰ ਸਿੱਧੂ, ਸਰਪੰਚ ਲੇਖ ਰਾਜ, ਹਿਤੇਸ਼ ਕੁਮਾਰ ਮਾਹੀ, ਚਰਨਜੀਤ ਸਿੰਘ, ਬਿੱਕਰ ਰਾਮ, ਕਰਨੈਲ ਸਿੰਘ, ਸੁਰਜੀਤ ਲਾਲ, ਜੀਵਨ ਦਾਸ, ਅਜੋਧ ਸਿੰਘ, ਲੰਬੜਦਾਰ ਹੁਕਮ ਚੰਦ, ਜੁਝਾਰ ਸਿੰਘ ਗੜਪਧਾਣਾ, ਜਰਨੈਲ ਸਿੰਘ ਪ੍ਰਧਾਨ, ਹਰਦੀਪ ਸਿੰਘ, ਸਕੱਤਰ ਹਰਪਾਲ ਸਿੰਘ, ਮੈਨੇਜਰ ਪਰਮਿੰਦਰ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।