ਤਰਨ ਤਾਰਨ, 08 ਸਤੰਬਰ :
ਮੁੱਖ ਖੇਤਬਾੜੀ ਅਫਸਰ ਸ਼੍ਰੀ ਕੁਲਜੀਤ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਸੁਖਪਾਲ ਸਿੰਘ ਭੁਲਰ ਐਮ. ਐਲ਼. ਏ ਹਲਕਾ ਵਲਟੋਹਾ ਦੀ ਯੋਗ ਅਗਵਾਈ ਅਤੇ ਸ਼੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ, ਤਰਨਤਾਰਨ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਂਝੇ ਤੌਰ ਤੇ ਜ਼ਿਲ੍ਹਾ ਤਰਨਤਾਰਨ ਦੇ ਬਲਾਕ ਵਲਟੋਹਾ ਅਤੇ ਭਿੱਖੀਵਿੰਡ ਦੇ ਅਗਾਂਹਵਧੂ ਕਿਸਾਨਾਂ ਨੂੰ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦੀ ਬਜਾਏ ਨਾੜ /ਪਰਾਲੀ ਪ੍ਰਬੰਧਨ ਕਰਨ ਵਾਲੀ ਖੇਤੀ ਮਸ਼ੀਨਰੀ ਨਾਲ ਖੇਤਾਂ ਵਿੱਚ ਵਹਾ ਰਹੇ ਹਨ, ਉਹਨਾਂ ਨੂੰ ਧਰਤੀ ਮਾਤਾ ਦੀ ਸੇਵਾ ਕਰਨ ਅਤੇ ਵਾਤਾਵਰਣ ਪ੍ਰੇਮੀ ਹੋਣ ਵਜੋਂ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ‘ਤੇ ਮੌਜੂਦ ਕਿਸਾਨਾਂ ਵਲੋਂ ਆਪਣੇ ਸੁਝਾਅ ਵੀ ਦਿੱਤੇ ਗਏ।
ਸ਼੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਕਿਹਾ ਕਿ ਕਿਸਾਨਾਂ ਦੇ ਯੋਗ ਸੁਝਾਆਂ ਨੂੰ ਸਰਕਾਰ ਤੱਕ ਜ਼ਰੂਰ ਭੇਜਿਆ ਜਾਵੇਗਾ ।ਉਹਨਾਂ ਇਹ ਵੀ ਕਿਹਾ ਜੋ ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਉਂਦੇ, ਉਹ ਦੂਜੇ ਕਿਸਾਨਾਂ ਲਈ ਅੰਬੈਂਸਡਰ ਹਨ ।ਸ਼੍ਰੀ ਸੁਖਪਾਲ ਸਿੰਘ ਭੱੁਲਰ ਐਮ. ਐਲ਼. ਏ ਹਲਕਾ ਵਲਟੋਹਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਕਿਸਾਨ ਅਤੇ ਪੰਚਾਇਤਾਂ ਫਸਲਾਂ ਦੀ ਰਹਿੰਦਖੂੰਹਦ ਦੇ ਪ੍ਰਬੰਧਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦਾ ਸਾਥ ਦੇਣ ।
ਮੁੱਖ ਖੇਤਬਾੜੀ ਅਫਸਰ ਸ਼੍ਰੀ ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਫਸਲਾਂ ਦੀ ਰਹਿੰਦਖੂੰਹਦ ਨੂੰ ਧਰਤੀ ਵਿੱਚ ਵਾਹੁਣ ਨਾਲ ਫਸਲਾਂ ਦੇ ਝਾੜ ਵਿੱਚ ਅਤੇ ਧਰਤੀ ਵਿੱਚ ਜੈਵਿਕ ਮਾਦੇ ਦਾ ਲਗਾਤਾਰ ਵਾਧਾ ਹੋ ਰਿਹਾ ਹੈ ।ਉਹਨਾਂ ਇਸ ਮੌਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਪਣੇ ਖੇਤੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਦੀਆਂ ਮੁਸ਼ਕਿਲ਼ਾਂ ਹੱਲ ਕਰਨ ਲਈ ਹਮੇਸ਼ਾ ਕਿਸਾਨਾਂ ਦੇ ਨਾਲ ਹੈ ।
ਇਸ ਮੌਕੇ ਸ਼੍ਰੀ ਹਰਜਿੰਦਰ ਸਿੰਘ ( ਬਲਾਕ ਖੇਤਬਾੜੀ ਅਫਸਰ) ਅਤੇ ਸ਼੍ਰੀ ਗੁਰਦੀਪ ਸਿੰਘ , ਸ਼੍ਰੀ ਹਰਮੀਤ ਸਿੰਘ( ਖੇਤਬਾੜੀ ਵਿਕਾਸ ਅਫਸਰ) ਹਾਜ਼ਰ ਸਨ ।

English






