ਡੀ.ਸੀ. ਵੱਲੋਂ ਘਰੇਲੂ ਖ਼ਪਤਕਾਰਾਂ ਦੇ ਦੋ ਕਿਲੋਵਾਟ ਤੱਕ ਦੇ ਬਕਾਇਆ ਬਿਜਲੀ ਮੁਆਫ਼ ਕਰਨ ਸਬੰਧੀ ਵਿਸ਼ੇਸ਼ ਕੈਂਪ ਲਾਉਣ ਦੇ ਆਦੇਸ਼

ISHA KALIA
ਕਾਊਂਟਿੰਗ ਸੈਂਟਰਾਂ ਦੇ 100 ਮੀਟਰ ਘੇਰੇ 'ਚ ਦੁਕਾਨਾਂ ਬੰਦ ਕਰਨ,ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਚਲਾਉਂਣ 'ਤੇ ਪਾਬੰਦੀ
ਪ੍ਰੋਫਾਰਮਾ ਭਰਨ ਲਈ ਪਿੰਡਾਂ ਵਿੱਚ ਲੱਗਣਗੇ ਵਿਸ਼ੇਸ਼ ਕੈਂਪ
 
ਐਸਏਐਸ ਨਗਰ 18 ਅਕਤੂਬਰ 2021

ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਘਰੇਲੂ ਬਿਜਲੀ ਖਪਤਕਾਰਾਂ ਦੋ ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨਾਂ ਦੇ ਬਕਾਇਆ ਬਿੱਲ ਮੁਆਫ਼ ਕਰਨ ਸਬੰਧੀ ਕੀਤੇ ਐਲਾਨ ਉਤੇ ਅਮਲ ਕਰਦਿਆਂ ਜ਼ਿਲ੍ਹਾ ਐਸਏਐਸ ਨਗਰ ਪ੍ਰਸ਼ਾਸਨ ਵੱਲੋਂ  ਅਮਲੀ ਕਾਰਵਾਈ ਕਰਦਿਆਂ ਲੋਕਾਂ ਨੂੰ ਰਾਹਤ ਦੇਣ ਦਾ ਅਮਲ ਵਿੱਢ ਦਿੱਤਾ ਗਿਆ ਹੈ l

ਹੋਰ ਪੜ੍ਹੋ :-ਸਾਲ 2020-21 ਤੇ 2021-22 ਦੀ ਸੈਨਾ ਭਰਤੀ ਲਈ ਆਮ ਦਾਖਲਾ ਪ੍ਰੀਖਿਆ (ਸੀ.ਈ.ਈ.) ਰੱਦ

 
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ  ਜ਼ਿਲ੍ਹਾ ਐਸ ਏ ਐਸ ਨਗਰ ਦੀਆਂ ਤਿੰਨੋਂ ਸਬ ਡਿਵੀਜ਼ਨਾਂ ਦੇ ਐੱਸਡੀਐੱਮਜ਼ ਨੂੰ ਇਹ ਪ੍ਰੋਫਾਰਮਾ ਜਾਰੀ ਕਰਦਿਆਂ ਹਦਾਇਤ ਕੀਤੀ ਗਈ ਹੈ ਕੀ ਪ੍ਰੋਫਾਰਮਾ ਲੋਕਾਂ ਤੱਕ ਪੁੱਜਦਾ ਕਰਨ ਲਈ ਹੇਠਲੇ ਪੱਧਰ ਤੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਜਾਣ ਅਤੇ ਵਿਸ਼ੇਸ਼ ਕੈਂਪ ਲਗਾ ਕੇ ਲੋੜਵੰਦ ਲਾਭਪਾਤਰੀਆਂ ਤੋਂ ਪ੍ਰੋਫਾਰਮਾ ਛੇਤੀ ਤੋਂ ਛੇਤੀ ਭਰਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਜਾਵੇ ਤਾਂ ਜੋ ਲੋੜਵੰਦ ਲਾਭਪਾਤਰੀਆਂ ਦੇ ਬਿਜਲੀ ਦੇ ਬਕਾਇਆ ਬਿਲ ਨੂੰ ਮੁਆਫ਼ ਕੀਤੇ ਜਾਣ ਦੀ  ਪ੍ਰਕਿਰਿਆ ਨੂੰ ਜਲਦੀ ਨੇਪਰੇ ਚਾੜ੍ਹਿਆ ਜਾ ਸਕੇ l  
 
ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐੱਸਡੀਐੱਮ ਆਪਣੇ ਪੱਧਰ ਉੱਤੇ ਪਿੰਡਾਂ ਵਿਚ ਇਹ ਕੈਂਪ ਲਗਵਾਉਣ ਲਈ ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਨਾਲ ਪੀਐਸਪੀਸੀਐਲ ਦੀਆਂ ਸਬ ਡਿਵੀਜ਼ਨਾਂ ਵਾਲੇ ਦਫਤਰਾਂ ਵਿਚ ਵੀ ਵਿਸ਼ੇਸ਼ ਕੈਂਪ ਲਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਪੀਐਸਪੀਸੀਐਲ ਦੀਆਂ ਸਾਰੀਆਂ ਸਬ ਡਿਵੀਜ਼ਨਾਂ ਵਿਚ ਸਵੇਰੇ ਨੌੰ ਤੋਂ ਪੰਜ ਵਜੇ ਤੱਕ ਹਰੇਕ ਕੰਮਕਾਜ ਵਾਲੇ ਦਿਨ ਵਿਸ਼ੇਸ਼ ਕੈਂਪ ਲਗਾ ਕੇ ਫ਼ਾਰਮ ਭਰੇ ਜਾਣਗੇ।