ਬਿੱਗ ਡਰੀਮ ਗੀਤ ਬਣ ਰਿਹਾ ਹੈ ਨੋਜਵਾਨਾਂ ਦੇ ਦਿਲਾਂ ਦਾ “ਡਰੀਮ”

ਬਿੱਗ ਡਰੀਮ
ਬਿੱਗ ਡਰੀਮ ਗੀਤ ਬਣ ਰਿਹਾ ਹੈ ਨੋਜਵਾਨਾਂ ਦੇ ਦਿਲਾਂ ਦਾ "ਡਰੀਮ"

ਫਿਰੋਜ਼ਪੁਰ 19 ਅਕਤੂਬਰ 2021

ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲੋਂ ਜਿੱਥੇ ਸੰਗੀਤ ਪ੍ਰਤੀ ਕਾਫੀ ਦਿਲਚਸਪੀ ਦਿਖਾਈ ਜਾ ਰਹੀ ਹੈ ਉੱਥੇ ਹੀ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਦੇ ਕੁਝ ਨੌਜਵਾਨ ਕਲਾਕਾਰਾਂ ਨੇ ਵੀ ਕਮਾਲ ਕਰ ਦਿਖਾਈ ਹੈ। ਇਹ ਕਲਾਕਾਰ ਮਿਸਟਰ ਨਿੱਕਾ, ਅਭੀ ਸਿੱਧੂ, ਅਤੇ ਐਚ ਦੀਪ ਦੇ ਗੀਤ ਬਿੱਗ ਡ੍ਰੀਮ ਨੂੰ ਲੋਕਾਂ ਖਾਸਕਰ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਲੇਖਕ ਅੱਭੀ ਸਿੱਧੂ ਅਤੇ ਸੰਗੀਤ ਮਿਸਟਰ ਨਿੱਕਾ ਵੱਲੋ ਦਿੱਤਾ ਗਿਆ ਹੈ ਅਤੇ ਵੀਡਿਓ ਵਿੱਚ ਫਿਰੋਜ਼ਪੁਰ ਦੇ ਮਾਡਲ ਆਸ਼ੂ ਕਸ਼ਯਪ ਵੱਲੋ ਡੈਬਊ ਬਹੁਤ ਖੂਬਸੂਰਤੀ ਨਾਲ ਕੀਤਾ।

ਹੋਰ ਪੜ੍ਹੋ :-ਦੁਕਾਨਦਾਰਾਂ ਨੂੰ ਸਾਫ-ਸਫਾਈ ਰੱਖਣ ਲਈ ਕੀਤਾ ਜਾ ਰਿਹਾ ਹੈ ਜਾਗਰੂਕ – ਮਨੋਜ ਖੋਸਲਾ

ਇਸ ਗੀਤ ਦੇ ਯੂ ਟਿਊਬ ਚੈਨਲ ਕਸ਼ਯਪ ਸੋਸਲ ਮਿਸਕਚਰ ਤੇ ਤਿੰਨ ਦਿਨਾਂ ਅੰਦਰ ਹੀ ਹਜਾਰਾਂ ਵਿਊਜ਼ ਹੋ ਚੁੱਕੇ ਹਨ। ਪ੍ਰੋਡਿਊਸਰ ਗਗਨਦੀਪ (ਜੀ.ਡੀ) ਅਤੇ ਤਿੰਨੇ ਕਲਾਕਾਰਾਂ ਨੇ ਕਿਹਾ ਕਿ ਸਾਡੀ ਇਹ ਕੋਸ਼ਿਸ਼ ਸੀ ਕਿ ਸਾਡੇ ਵੱਲੋਂ ਗਾਇਆ ਹੋਇਆ ਇਹ ਗੀਤ ਪਰਿਵਾਰ ਵਿੱਚ ਬੈਠਕੇ ਸੁਨਣਯੋਗ ਹੋਵੇ ਅਤੇ ਅਸੀਂ ਸੰਗੀਤ ਪ੍ਰੇਮੀਆਂ ਦੀਆਂ ਉਮੀਦਾਂ ਤੇ ਖਰ੍ਹੇ ਉੱਤਰੀਏ। ਸਾਨੂੰ ਬੇਹੱਦ ਖੁਸ਼ੀ ਹੈ ਕਿ ਸਾਡਾ ਗਾਇਆ ਹੋਇਆ ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਹੈ।