ਹਰੇਕ ਨਾਗਰਿਕ ਨੂੰ ਸ਼ਹਿਰੀ ਸੇਵਾਵਾਂ ਯਕੀਨੀ ਬਣਾਉਣ ਲਈ ਸੁਵਿਧਾ ਕੈਂਪ 21 ਅਕਤੂਬਰ ਤੋਂ

ISHA
ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਦਰਜੀਤ ਸਿੰਘ ( ਆਈ.ਐਸ ) ਬਿੰਦਰਾ ਸਟੇਡੀਅਮ ਵਿਖੇ ਹੋਵੇਗਾ ਪਹਿਲਾ ਟੈਸਟ ਮੈਚ
 
 
ਮੋਹਾਲੀ, 19 ਅਕਤੂਬਰ 2021
 

ਜ਼ਿਲ੍ਹੇ ਦੇ ਹਰੇਕ ਵਿਅਕਤੀ ਨੂੰ ਟੀਕਾਕਰਨ ਕੈਂਪ, ਬਿਜਲੀ ਦੇ ਬਿੱਲ ਮੁਆਫ, ਪੈਨਸ਼ਨ, ਨਰੇਗਾ ਜੌਬ ਕਾਰਡ, 5 ਮਰਲੇ ਦੇ ਪਲਾਟ ਵਰਗੀਆਂ ਨਾਗਰਿਕ ਸੇਵਾਵਾਂ ਯਕੀਨੀ ਬਣਾਉਣ ਲਈ, ਜ਼ਿਲਾ ਪ੍ਰਸ਼ਾਸਨ 21 ਅਕਤੂਬਰ ਤੋਂ ਵੱਖ -ਵੱਖ ਥਾਵਾਂ ‘ਤੇ ਸੁਵਿਧਾ ਕੈਂਪ ਲਗਾ ਰਿਹਾ ਹੈ ।

ਹੋਰ ਪੜ੍ਹੋ :-ਪੰਜਾਬ ਵਿਧਾਨ ਸਭਾ ਚੋਣਾਂ 2021 – ਆਓ ਲੋਕਤੰਤਰ ਦਾ ਜਸ਼ਨ ਮਨਾਈਏ

 
ਇਸ ਪਹਿਲਕਦਮੀ ਬਾਰੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ 21 ਅਕਤੂਬਰ ਤੋਂ ਸੁਵਿਧਾ ਕੈਂਪ ਕਾਨੂੰਗੋ ਸਰਕਲ ਅਨੁਸਾਰ ਲਾਏ ਜਾਣਗੇ ਅਤੇ ਸਹਿਕਾਰੀ ਬੈਂਕਾਂ ਤੋਂ ਲੋਨ, ਮੁਦਰਾ ਲੋਨ, ਧਨ ਧਨ ਯੋਜਨਾ ਬੈਂਕ ਖਾਤੇ, ਜਨਤਕ ਖੇਤਰ ਦੇ ਬੈਂਕਾਂ ਤੋਂ ਜੀਵਨ ਅਤੇ ਸਿਹਤ ਬੀਮਾ, ਘਰ ਘਰ ਰੋਜ਼ਗਾਰ ਅਧੀਨ ਰਜਿਸਟਰੇਸ਼ਨ, ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ, ਅਪਾਹਜ ਵਿਅਕਤੀਆਂ ਲਈ ਯੂਡੀਆਈਡੀ, ਆਯੂਸ਼ਮਾਨ ਹੈਲਥ ਕਾਰਡ, ਪਸ਼ੂ ਪਾਲਣ ਤੋਂ ਸਬਸਿਡੀ ਸਕੀਮਾਂ, ਪੇਡਾ ਤੋਂ ਸੋਲਰ ਸਬਸਿਡੀ ਵਰਗੀਆਂ ਸੇਵਾਵਾਂ ਤੋਂ ਇਲਾਵਾ ਉਪਰ ਦਰਸਾਈਆਂ ਸੇਵਾਵਾਂ ਮੁਹੱਈਆ ਕੀਤੀਆਂ ਜਾਣਗੀਆਂ।
 
ਸ੍ਰੀਮਤੀ ਕਾਲੀਆ ਨੇ ਅੱਗੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਬਿਜਲੀ ਦੇ ਬਿੱਲ ਮੁਆਫ ਕਰਨ ਦੀਆਂ ਸਕੀਮਾਂ ਅਤੇ 5 ਮਰਲਾ ਪਲਾਟ ਯੋਜਨਾ ਨੂੰ ਲਾਗੂ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਕੈਂਪ 21 ਅਕਤੂਬਰ 2021 ਨੂੰ ਦਾਊਂ, ਮੁੱਲਾਂਪੁਰ, ਖਿਜ਼ਰਾਬਾਦ ਅਤੇ ਜ਼ੀਰਕਪੁਰ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 22 ਅਕਤੂਬਰ ਨੂੰ ਲਾਂਡਰਾਂ, ਘੜੂੰਆਂ ਅਤੇ ਹੰਡੇਸਰਾ, 23 ਅਕਤੂਬਰ ਨੂੰ ਸਨੇਟਾ, ਕੁਰਾਲੀ, ਲਾਲੜੂ, 25 ਅਕਤੂਬਰ ਨੂੰ ਮਨੌਲੀ, ਮਾਜਰੀ, 28 ਅਕਤੂਬਰ ਨੂੰ ਖਰੜ ਅਤੇ ਡੇਰਾਬਸੀ, 29 ਅਕਤੂਬਰ ਨੂੰ ਮੋਹਾਲੀ ਵਿਖੇ ਕੈਂਪ ਲਾਏ ਜਾਣਗੇ।