ਪਠਾਨਕੋਟ: 24 ਅਕਤੂਬਰ 2021 ( ) ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਹਰੇਕ ਲਾਭਪਾਤਰੀ ਨੁੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੌਜਨਾਵਾਂ ਦਾ ਲਾਭ ਮਿਲਣਾ ਚਾਹੀਦਾ ਹੈ ਇਸ ਉਦੇਸ ਨਾਲ ਮਾਨਯੋਗ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਜੀ ਦੇ ਹੁਕਮਾਂ ਅਨੁਸਾਰ ਖੇਤੀ ਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਪਠਾਨਕੋਟ ਵੱਲੋ ਜਿਲ੍ਹਾ ਪਠਾਨਕੋਟ ਵਿੱਚ 26 ਅਕਤੂਬਰ ਨੂੰ ਆਡੀਟੋਰੀਅਮ ਸੈਲੀ ਰੋਡ ਪਠਾਨਕੋਟ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੋਰਾਨ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਬਾਰੇ ਜਾਗਰੁਕ ਕੀਤਾ ਜਾਵੇਗਾ।
ਹੋਰ ਪੜ੍ਹੋ :- ਸਵੀਪ ਤਹਿਤ ਏ ਬੀ ਕਾਲਜ ਪਠਾਨਕੋਟ ਵਿਖੇ ਕਰਵਾਏ ਗਏ ਵੱਖ-ਵੱਖ ਮੁਕਾਬਲੇ
ਉਨ੍ਹਾਂ ਦੱਸਿਆ ਕਿ ਖੇਤੀ ਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਿਲ੍ਹਾ ਪਠਾਨਕੋਟ ਵੱਲੋਂ 26 ਅਕਤੂਬਰ ਨੂੰ ਕਿਸਾਨ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਸ ਕੈਂਪ ਦੋਰਾਨ ਕਿਸਾਨਾਂ ਨੂੰ ਖੇਤੀ ਤਕਨੀਕੀ ਢੰਗ ਨਾਲ ਕਰਨ ਦੇ ਲਈ ਪ੍ਰਦਰਸਨੀਆਂ ਵੀ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਸਿਖਲਾਈ ਕੈਂਪ ਵਿੱਚ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਮੁੱਖ ਮਹਿਮਾਨ ਵਜੋਂ ਅਤੇ ਡਾ. ਬਲਦੇਵ ਸਿੰਘ ਸਯੁਕਤ ਡਾਇਰੈਕਟਰ ਖੇਤੀ ਬਾੜੀ (ਇੰਨਪੁਟਸ) ਵਿਸੇਸ ਮਹਿਮਾਨ ਵਜੋਂ ਸਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਕੈਂਪ ਦੀ ਪ੍ਰਧਾਨਗੀ ਮਾਨਯੋਗ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਕਮ ਚੇਅਰਮੈਨ (ਆਤਮਾ) ਪਠਾਨਕੋਟ ਕਰਨਗੇ ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਵਿੱਚ ਹਾਜਰ ਹੋ ਕੇ ਹਾੜੀ ਦੀਆਂ ਫਸਲਾਂ ਦੀ ਦੇਖ ਭਾਲ ਅਤੇ ਖੇਤੀ ਕਰਨ ਬਾਰੇ ਵਿਸੇਸ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

English






