ਫਾਜਿ਼ਲਕਾ, 26 ਅਕਤੂਬਰ
ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜਿਲ੍ਹਾ ਅਤੇ ਸੈਸ਼ਨਸ ਜੱਜ ਫਾਜਿ਼ਲਕਾ ਵੱਲੋਂ ਪੋਕਸੋ ਕੇਸ ਵਿੱਚ ਇਕ ਪੀੜਤ ਨੂੰ 75 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ।
ਹੋਰ ਪੜ੍ਹੋ :-ਸਿਹਤ ਵਿਭਾਗ ਵੱਲੋ ਸੁਵਿਧਾ ਕੈਂਪਾਂ ਵਿਖੇ ਬਣਾਏ ਜਾਣਗੇ ਸਰਬੱਤ ਸਿਹਤ ਬੀਮਾ ਕਾਰਡ
ਇਸ ਸਬੰਧੀ ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜਿਲ੍ਹਾ ਅਤੇ ਸੈਸ਼ਨਜ ਜੱਜ-ਕਮ-ਚੈਅਰਮੈਨ, ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਕਸੋ ਕੇਸ ਵਿਚ ਨਾਬਾਲਗ ਬੱਚੀ ਜੋ ਕਿ ਜਿਨਸੀ ਹਮਲੇ ਦੀ ਸ਼ਿਕਾਰ ਹੋਈ ਸੀ ਉਸ ਨੂੰ ਵਿਕਟਿਮ ਕੰਪਨਸੇਸ਼ਨ ਸਕੀਮ ਦੇ ਤਹਿਤ ਮੁਆਵਜਾ ਦਿੱਤਾ ਗਿਆ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਜਾਣਕਾਰੀ ਹਿੱਤ ਦੱਸਿਆ ਕਿ ਜ਼ੇਕਰ ਕੋਈ ਬੱਚਾ ਜਿਨਸੀ ਹਮਲੇ ਦਾ ਸ਼ਿਕਾਰ ਹੋਇਆ ਹੈ ਤਾਂ ਉਹ ਪੋਕਸੋ ਕੋਰਟ ਵਿਖੇ ਅਪਣੀ ਅਰਜੀ ਦੇ ਕੇ ਮੁਆਵਜ਼ਾ ਲੈ ਸਕਦਾ ਹੈ।
ਵਧੇਰੀ ਜਾਣਕਾਰੀ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਦੇ ਦਫਤਰ ਨੂੰ ਸੰਪਰਕ ਕੀਤਾ ਜਾ ਸਕਦਾ ਹੈ ਜਾਂ 1968 ਟੋਲ ਫਰੀ ਨੰਬਰ ਅਤੇ 01638261500 ਤੇ ਕਾਲ ਕੀਤੀ ਜਾ ਸਕਦੀ ਹੈ ਜਾਂ ਦਫ਼ਤਰ ਦੀ ਈ-ਮੇਲ DTLSA.FZK@PUNJAB.GOV.INਤੇ ਸੰਪਰਕ ਕੀਤਾ ਜਾ ਸਕਦਾ ਹੈ।

English





