ਜਿਲਾਂ  ਭਾਸ਼ਾਂ  ਵਿਭਾਗ  ਵਲੋ  ਪੰਜਾਬੀ ਤੇ ਹਿੰਦੀ ਕਵਿਤਾ ਦੇ  ਗਾਇਨ  ਮੁਕਾਬਲੇ ਕਰਵਾਏ

ਗੁਰਦਾਸਪੁਰ  26 ਅਕਤੂਬਰ 2021

ਭਾਸ਼ਾਂ  ਵਿਭਾਗ , ਪੰਜਾਬ , ਗੁਰਦਾਸਪੁਰ  ਵਲੋ   ਸ੍ਰੀ ਮਤੀ ਧੰਨਦੇਵੀ  ਡੀ .ਏ  ਵੀ  ਪਬਲਿਕ  ਸੀ. ਸੈ. ਸਕੂਲ  ਗੁਰਦਾਸਪੁਰ  ਵਿਖੇ ਜਿਲਾਂ  ਪੱਧਰ ਦੇ ਪੰਜਾਬੀ ਅਤੇ  ਹਿੰਦੀ ਕਾਵਿਤਾ ਗਾਇਨ  ਮੁਕਾਬਲੇ ਕਰਵਾਏ ਗਏ । ਇਸ ਸਬੰਧੀ ਜਾਣਕਾਰੀ ਦੇਦਿਆ   ਜਿਲਾ ਭਾਸ਼ਾਂ  ਅਫਸਰ  ਗੁਰਦਾਸਪੁਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬੀ  ਕਵਿਤਾ ਗਾਇਨ  ਵਿਚ ਹਰਸ਼  ਪੰਗੋਤਰਾ ਸਰਕਾਰੀ  ਸੀ.  ਸੈ. ਸਕੂਲ  ਗੁਰਦਾਸਪੁਰ  ਵਿਚ  ਦਿਵਿਆ  ਸ੍ਰੀ ਮਤੀ ਧੰਨਦੇਵੀ ਡੀ   ਏ. ਵੀ  ਪਬਲਿਕ  ਸੀ. ਸੈ. ਸਕੂਲ  ਗੁਰਦਾਸਪੁਰ । ਅੰਬਿਕਾ- ਸੁਮਿਤਰਾ ਦੇਵੀ  ਆਰਿਆ  ਸੀ. ਸੈ. ਸਕੂਲ ਦੀਨਾਨਗਰ  ਨੇ  ਕਰਮਵਾਰ  ਪਹਿਲਾਂ , ਦੂਜਾ ਅਤੇ ਤੀਜਾ ਸਥਾਨ  ਪ੍ਰਾਪਤ  ਕੀਤਾ ।

ਹੋਰ ਪੜ੍ਹੋ :-ਜ਼ਿਲ੍ਹਾ ਬਿਉਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਡੀ. ਸੀ. ਕੰਪਲੈਕਸ, ਫਿਰੋਜ਼ਪੁਰ ਵੱਲੋਂ ਰੋਜ਼ਗਾਰ ਮੇਲੇ ਦਾ ਆਯੋਜਨ

ਹਿੰਦੀ  ਕਵਿਤਾ  ਗਾਇਨ  ਵਿਚ ਜਾਨਵੀ – ਟੈਗਰੋ ਮੈਮੋਰੀਅਲ ਸ.ਸੈ. ਸਕੂਲ  ਗੁਰਦਾਸਪੁਰ । ਨਿਰਜੋਤ- ਸਵਾਮੀ ਵਿਵੇਕਾਨੰਦ ਹਾਈ ਸਕੂਲ ਦੀਨਾਨਗਰ । ਵੇਦਵਤੀ- ਲਿਟਲ  ਫਲਾਵਰ ਕਾਨਵੈਟ  ਸਕੂਲ ਗੁਰਦਾਸਪੁਰ  ਨੇ  ਕਰਮਵਾਰ ਪਹਿਲਾ , ਦੂਜਾ  ਅਤੇ ਤੀਜਾ ਸਥਾਨ  ਪ੍ਰਾਪਤ ਕੀਤਾ , ਮੁਕਾਬਾਲਿਆ  ਦੀ ਜੱਜਮੈਟ  ਪ੍ਰੋ. ਕਮਲਜੀਤ ਕਮਲ  ਅਤੇ ਪ੍ਰੋ.ਭੀਮਸੈਨ  ਵਲੋ ਕੀਤੀ  ਗਈ । ਅੰਤ ਵਿਚ ਭਾਸ਼ਾਂ  ਵਿਭਾਗ  ਪੰਜਾਬ , ਗੁਰਦਾਸਪੁਰ  ਦੇ ਸਟਾਫ  ਵਲੋ ਸਾਰੇ ਸਕੂਲਾਂ  ਦੇ  ਅਧਿਆਪਕਾਂ ਅਤੇ  ਵਿਦਿਆਰਥੀਆਂ  ਦਾ ਧੰਨਵਾਦ  ਕੀਤਾ ।