ਬਡਬਰ ਕਾਲਜ ’ਚ ਜ਼ਿੰਮੇਵਾਰ ਨਾਗਰਿਕ ਵਜੋਂ ਸਮਾਜਿਕ ਕਦਰਾਂ ਕੀਮਤਾਂ ਸਬੰਧੀ ਸੈਮੀਨਾਰ

Badbar College
ਬਡਬਰ ਕਾਲਜ ’ਚ ਜ਼ਿੰਮੇਵਾਰ ਨਾਗਰਿਕ ਵਜੋਂ ਸਮਾਜਿਕ ਕਦਰਾਂ ਕੀਮਤਾਂ ਸਬੰਧੀ ਸੈਮੀਨਾਰ

ਬਰਨਾਲਾ, 1 ਨਵੰਬਰ 2021

ਸੰਤ ਬਾਬਾ ਅਤਰ ਸਿੰਘ ਸਰਕਾਰੀ ਪਾਲੀਟੈਕਨਿਕ ਕਾਲਜ, ਬਡਬਰ (ਬਰਨਾਲਾ) ਵਿਖੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਦੀ ਅਗਵਾਈ ਵਿੱਚ ਜ਼ਿੰਮੇਵਾਰ ਨਾਗਰਿਕ ਵਜੋਂ ਸਮਾਜਿਕ ਕਦਰਾਂ ਕੀਮਤਾਂ ਸਬੰਧੀ ਸੈਮੀਨਾਰ ਕੀਤਾ ਗਿਆ, ਜਿਸ ਵਿੱਚ ਕਾਲਜ ਦੇ ਸਿਵਲ ਇੰਜੀ: ਅਤੇ ਮਕੈਨੀਕਲ ਇੰਜੀ: ਦੇ ਆਖਰੀ ਸਾਲ ਦੇ ਤਕਰੀਬਨ 100 ਵਿਦਿਆਰਥੀ ਸ਼ਾਮਿਲ ਹੋਏ।

ਹੋਰ ਪੜ੍ਹੋ :-ਜ਼ਿਲਾ ਬਰਨਾਲਾ ਵਿਚ ਸਵੀਪ ਗਤੀਵਿਧੀਆਂ ਦਾ ਆਗਾਜ਼

ਇਸ ਮੌਕੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਅਤੇ ਅਧਿਆਪਕਾਂ ਦੇ ਸਨਮਾਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਚੰਗੇ ਨਾਗਰਿਕ ਬਣਨ ਦੀ ਸ਼ੁਰੂਆਤ ਪੜਾਈ ਦੇ ਸਮੇਂ ਤੋਂ ਹੀ ਹੁੰਦੀ ਹੈ। ਉਨਾਂ ਕਿਹਾ ਕਿ ਨਿੱਕੀਆਂ ਨਿੱਕੀਆਂ ਗੱਲਾਂ ਜਿਵੇਂ ਕਿ ਅਨੁਸ਼ਾਸਨ ਵਿੱਚ ਰਹਿਣਾ, ਮਿਹਨਤ ਕਰਨਾ ਤੇ ਅਧਿਆਪਕਾਂ ਦਾ ਸਤਿਕਾਰ ਚੰਗੀ ਸ਼ਖ਼ਸੀਅਤ ਦੀ ਨਿਸ਼ਾਨੀ ਹੈ। ਉਨਾਂ ਦੱਸਿਆ ਕਿ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿੱਚ ਨਿਖਾਰ ਲਿਆਉਣ ਲਈ ਕਾਲਜ ਵਿੱਚ ਹੋਰ ਵੀ ਵਿਦਿਅਕ, ਸੱਭਿਆਚਾਰਕ ਤੇ ਖੇਡ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

ਇਸ ਮੌਕੇ ਮੁਖੀ ਵਿਭਾਗ ਜਗਦੀਪ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਦੇ ਨਾਲ ਨਾਲ ਚੰਗੇ ਨਾਗਰਿਕ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ’ਚ ਦੱਸਿਆ। ਇਸ ਤੋਂ ਇਲਾਵਾ ਸੀਨੀਅਰ ਲੈਕਚਰਾਰ ਮਕੈਨੀਕਲ ਇੰਜਨੀਅਰ ਡਾ. ਹਰਜਿੰਦਰ ਸਿੰਘ, ਕਾਲਜ ਦੇ ਮੁਖੀ ਵਿਭਾਗ ਡਾ. ਹਰਿੰਦਰ ਸਿੰਘ ਸਿੱਧੂ,  ਸ੍ਰੀ ਅਰੁਣ ਕੁਮਾਰ ਆਦਿ ਹਾਜ਼ਰ ਸਨ।