ਦੀਵਾਲੀ ਮੌਕੇ ਪਟਾਕੇ ਸੇਲ ਤੇ ਸਟੋਰ ਕਰਨ ਲਈ ਸਥਾਨ ਨਿਰਧਾਰਿਤ ਕੀਤੇ

ਆਰਜੀ ਲਾਇਸੰਸ ਧਾਰਕ ਹੀ ਵੇਚ ਜਾਂ ਸਟੋਰ ਕਰ ਸਕਣਗੇ ਪਟਾਕੇ

ਗੁਰਦਾਸਪੁਰ,  2 ਨਵੰਬਰ  2021 :- ਵਧੀਕ ਜਿਲਾ ਮੈਜਿਸਟਰੇਟ ਗੁਰਦਾਸਪੁਰ ਸ਼੍ਰੀ ਰਾਹੁਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ  ਵਿਚ ਜਾਰੀ ਕੀਤੇ ਹੁਕਮਾਂ ਅਤੇ ਡਾਇਰੈਕਟਰ ਉਦਯੋਗ ਅਤੇ ਕਮਰਸ , ਪੰਜਾਬ ਵਲੋਂ  ਜਾਰੀ ਹਦਾਇਤਾ ਅਨੁਸਾਰ ਜਾਰੀ ਰੂਲ ਵਿਸਫੋਟਕ ਨਿਯਮ 2008 ਅਧੀਨ ਗਾਇਡਲਾਈਨਜ ਤਹਿਤ ਦੀਵਾਲੀ ਤੇ ਪਟਾਕੇ ਸੇਲ ਅਤੇ ਸਟੋਰ ਕਰਨ ਸਬੰਧੀ ਹਦਾਇਤਾ  ਪਾਲਣਾ  ਕਰਨੀ ਯਕੀਨੀ ਬਨਾਉਣ ਲਈ ਸੂਚਿਤ ਕੀਤਾ ਜਾਦਾ ਹੈ ਕਿ  ਦੀਵਾਲੀ ਤੇ ਮੌਕੇ ਪਟਾਕੇ ਸੇਲ ਅਤੇ ਸਟੋਰ ਕਰਨ ਸਬੰਧੀ ਆਰਜੀ ਲਾਇਸੰਸ ਜਾਰੀ ਕੀਤੇ ਗਏ ਹਨ, ਜੋ ਕਿ  2 ਨਵੰਬਰ 2021 ਤੋ 4 ਨਵੰਬਰ 2021 ਤੋ ਰੋਜਾਨਾ ਸਵੇਰੇ 10-00 ਵਜ੍ਹੇ ਤੋ ਸ਼ਾਮ 7-30 ਵਜ੍ਹੇ ਤੱਕ ਤੱਕ ਜਾਰੀ ਹੋਣਗੇ ਅਤੇ ਇਹ ਆਰਜੀ ਲਾਇਸੰਸ ਨਿਰਧਾਰਿਤ ਸਥਾਨਾ ਜਿਵੇ ਕਿ ਗੁਰਦਾਸਪੁਰ ਵਿਖੇ  ਖੇਡ ਸਟੇਡੀਅਮ, ਗੌਰਮਿੰਟ ਕਾਲਜ ਵਿਖੇ 4 ਸਟਾਲ ਲੱਗਣਗੇ ,ਬਟਾਲਾ ਵਿਖੇ  ਪਸ਼ੂ ਮੰਡੀ, ਬਟਾਲਾ ਵਿਖ 5 ਸਟਾਲ ਲੱਗਣਗੇ, ਦੀਨਾਨਗਰ ਵਿਖੇ ਦੁਸਹਿਰਾ ਗਰਾਂਊਡ,ਦੀਨਾਨਗਰ 3 ਸਟਾਲ ਲੱਗਣਗੇ ਅਤੇ ਡੇਰਾ ਬਾਬਾ ਨਾਨਕ ਵਿਖੇ ਦਾਨਾ ਮੰਡੀ ਡੇਰਾ ਬਾਬਾ ਨਾਨਕ ਵਿਖੇ 3 ਸਟਾਲ ਹੀ ਆਪਣੀ ਆਤਿਸ਼ਬਾਜੀ ਸੇਲ ਤੇ ਸਟੋਰ ਕਰਨ ਦੇ ਪਾਬੰਧ ਹੋਣਗੇ

ਹੋਰ ਪੜ੍ਹੋ :- ਕਰਜੇ ਕਾਰਨ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਕਰਜਾ ਮੁਆਫ਼ ਕਰੇ ਪੰਜਾਬ ਸਰਕਾਰ: ਹਰਪਾਲ ਸਿੰਘ ਚੀਮਾ

ਉਹਨਾ ਅੱਗੇ ਕਿਹਾ ਕਿ  ਇਲੈਕਟਰੀਕਲ ਵਿੰਗ ਐਕਸਪਲੋਸਿਵ ਰੂਲਜ਼ 1998 ਵਿੱਚ ਜਾਰੀ ਹਦਾਇਤਾ ਅਨੁਸਾਰ ਸੈਡਾ ਨਾ ਜਲਣਯੋਗ ਮਟੀਰੀਅਲ ਜੋ ਪੂਰੀ ਤਰ੍ਹਾਂ ਬੰਦ ਅਤੇ ਸੁਰੱਖਿਅਤ ਹੋਣੈ ਚਾਹੀਦੇ ਹਨ  ਅਤੇ ਦੁਕਾਨਾ ਦਾ ਆਪਸੀ ਫਾਸਲਾ 3ਮੀਟਰ ਤੋ ਘੱਟ ਸੁਰੱਖਿਅਤ ਕੰਮ ਤੋ 50 ਮੀਟਰ ਦੂਰ ਹੋਣਾਂ ਚਾਹੀਦਾ ਹੈ ਅਤੇ ਕੋਈ ਵੀ ਸੈੱਡ ਇਕ ਦੂਜੇ ਦੇ ਸਾਹਮਣੇ ਨਹੀ ਹੋਣਾ ਚਾਹੀਦਾ ਜਲਣਯੋਗ ਪਦਾਰਥ ਆਦਿ  ਜਿਵੇ ਕਿ ਤੇਲ ਦੇ ਦੀਵੇ,ਗੈਸ ਲੈਂਪ ਆਦਿ ਜਾ ਨੰਗੀਆ ਲਾਇਟਾਂ ਨਹੀ ਹੋਣੀਆ ਚਾਹੀਦੀਆ ,ਪਟਾਕੇ ਵੇਚਣ ਵਾਲੇ ਦੀ ਉਮਰ 18 ਸਾਲ ਤੋ ਘੱਟ ਨਹੀ ਹੋਣੀ ਚਾਹਿਦੀ ਉਹਨਾ ਕਿਹਾ ਕਿ ਇਹਨਾ 15 ਪਟਾਕਾ ਵੇਚਣ ਤੇ ਆਰਜੀ ਲਾਇਸੰਸ ਧਾਰਕ ਤੋ ਇਲਾਵਾ ਕੋਈ ਵੀ ਦੁਕਾਨਦਾਰ ਆਤਿਸ਼ਬਾਜੀ ਸਟੋਰ /ਵੇਚਦਾ ਹੈ  ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ ਅਤੇ ਜੇਕਰ ਕੋਈ    ਨਿਰਧਾਰਿਤ ਸਥਾਨਾ ਤੋ ਇਲਾਵਾ ਜਿਲ੍ਹੇ ਵਿੱਚ ਹੋਰ ਕਿਸੇ ਵੀ ਜਗ੍ਹਾ /ਸਥਾਨ ਤੇ ਨਜਾਇਜ ਪਟਾਕੇ ਆਦਿ ਨਾਲ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਜੇਕਰ ਕੋਈ ਵੀ ਲਾਇਸੰਸ ਧਾਰਕ ਸਰਕਾਰ ਦੀਆਂ ਹਦਾਇਤਾ ਦੀ ਉਲੰਘਣਾ ਕਰਦਾ ਹੈ ਤਾ ਉਸਦਾ ਲਾਇਸੰਸ ਤੁਰੰਤ ਕੈਂਸਲ ਕਰ ਦਿੱਤਾ ਜਾਵੇਗਾ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ