ਘਰ-ਘਰ ਰੋਜਗਾਰ ਮੁਹਿੰਮ ਤਹਿਤ ਚੱਲ ਰਹੀਆਂ ਗਤੀਵਧੀਆਂ ਸਬੰਧੀ CSC (VLE) ਨੂੰ ਕਰਵਾਇਆ ਗਿਆ ਜਾਣੂ।

ਘਰ-ਘਰ ਰੋਜਗਾਰ
ਘਰ-ਘਰ ਰੋਜਗਾਰ ਮੁਹਿੰਮ ਤਹਿਤ ਚੱਲ ਰਹੀਆਂ ਗਤੀਵਧੀਆਂ ਸਬੰਧੀ CSC (VLE) ਨੂੰ ਕਰਵਾਇਆ ਗਿਆ ਜਾਣੂ।

ਪਠਾਨਕੋਟ, 11 ਨਵੰਬਰ: 2021

ਘਰ-ਘਰ ਰੋਜਗਾਰ ਮੁਹਿੰਮ ਤਹਿਤ ਚੱਲ ਰਹੀਆਂ ਗਤੀ ਵਧੀਆਂ ਸਬੰਧੀ CSC (VLE) ਨਾਲ ਮੀਟਿੰਗ ਕਰਦੇ ਹੋਏ ਉਹਨਾਂ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਪਠਾਨਕੋਟ ਵਿਚ ਚੱਲ ਰਹੀਆਂ ਗਤੀ ਵਧੀਆਂ ਸਬੰਧੀ ਜਾਣਕਾਰੀ ਦਿੱਤੀ ਗਈ ।

ਹੋਰ ਪੜ੍ਹੋ :-ਜਿਲਾ ਪੱਧਰੀ  ਕਿਸਾਨ  ਕੈਪ  ਤੇ  ਕਿਸਾਨਾ  ਨੂੰ  ਫਸਲਾਂ  ਦੀ ਰਹਿੰਦ  ਖੂੰਹਦ  ਨੂੰ ਨਾ ਸਾੜਨ ਤੇ ਜ਼ੋਰ

ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ ਵਲੋਂ ਆਏ ਹੋਏ ਸਾਰੇ ਵੀ.ਐਲ.ਈ. ਦਾ ਸਵਾਗਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਇੱਕ ਛੱਤ ਥੱਲੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਿ ਪੜ੍ਹੇ ਲਿਖੇ ਬੇਰੋਜਗਾਰ ਪ੍ਰਾਰਥੀਆਂ ਨੂੰ  ਪ੍ਰਾਈਵੇਟ ਕੰਪਨੀਆਂ ਵਿਚ ਰੋਜਗਾਰ ਮਹੁੱਈਆ ਕਰਵਾਉਣਾ, ਅਪਣਾ ਕੰਮ-ਕਾਜ ਕਰਨ ਲਈ ਸਵੈ-ਰੋਜਗਾਰ ਲੋਨ ਮਹੁੱਈਆ ਕਰਵਾਉਣਾ, ਪ੍ਰਾਰਥੀਆਂ ਦੀ ਆਨਲਾਈਲ ਅਤੇ ਅਫਲਾਈਨ ਰਜਿਸਟੇ੍ਰਸ਼ਨ ਕਰਨ ਸਬੰਧੀ ਅਤੇ ਪੰਜਾਬ ਸਰਕਾਰ ਵਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ  ਫਰੀ ਅਨਲਾਈਨ ਕੋਚਿੰਗ ਕਲਾਸਾਂ ਲਗਾਈਆਂ ਜਾਂਦੀਆਂ ਹਨ।

ਚਾਹਵਾਨ ਪ੍ਰਾਰਥੀ ਦਿੱਤੇ ਹੋਏ ਲਿੰਕ ਤੇ ਵੀ ਅਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ।ਇਸ ਤੋਂ ਇਲਾਵਾ ਲੇਬਰ ਵਿਭਾਗ ਵਲੋਂ ਇਸ ਮੋਕੇ ਤੇ ਅਪਣੇ ਵਿਭਾਗ ਨਾਲ ਸਬੰਧਤ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ।  ਇਸ ਮੋਕੇ ਤੇ ਰਾਕੇਸ਼ ਕੁਮਾਰ ਪਲੇਸਮੈਂਟ ਅਫਸਰ, ਰਕੇਸ਼ ਕੁਮਾਰ ਜਿਲ੍ਹਾ ਮੈਨੇਜਰ ਸੀ.ਐਸ.ਸੀ, ਸੁਰਿੰਦਰ ਕੁਮਾਰ, ਮਨੋਜ ਸਰਮਾ ਲੇਬਰ ਇੰਸਪੈਕਟਰ ਆਦਿ ਸਾਮਲ ਸਨ।