ਕਾਲਜ ਵਿਦਿਆਰਥਣਾਂ ਦੀ ਕਰੀਅਰ ਕਾਉਂਸਲਿੰਗ

ਕਰੀਅਰ ਕਾਉਂਸਲਿੰਗ
ਕਾਲਜ ਵਿਦਿਆਰਥਣਾਂ ਦੀ ਕਰੀਅਰ ਕਾਉਂਸਲਿੰਗ

ਬਰਨਾਲਾ, 17 ਨਵੰਬਰ 2021

ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਘਰ ਘਰ ਰੁਜ਼ਗਾਰ ਮਿਸ਼ਨ ਤਹਿਤ ਐਲਬੀਐਸ ਕਾਲਜ ਵਿਖੇ ਗਰੁੱਪ ਕਾਊਂਸਲਿੰਗ ਸੈਸ਼ਨ ਕੀਤਾ ਗਿਆ। ਇਸ ਕਾਊਂਸਲਿੰਗ ਸੈਸ਼ਨ ਵਿੱਚ ਲਗਭਗ 59 ਵਿਦਿਆਰਥਣਾਂ ਵੱਲੋਂ ਭਾਗ ਲਿਆ ਗਿਆ। ਇਨਾਂ ਵਿਦਿਆਰਥਣਾਂ ਦੀ ਕਾਊੰਸਲਿੰਗ ਸ੍ਰੀਮਤੀ ਸਹਿਬਾਨਾ, ਕਰੀਅਰ ਕਾਊਂਸਲਰ, ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਕੀਤੀ ਗਈ।

ਹੋਰ ਪੜ੍ਹੋ :-ਸੰਯੁਕਤ ਕਿਸਾਨ ਮੋਰਚਾ ਪ੍ਰੈਸ ਬਿਆਨ

ਸ੍ਰੀਮਤੀ ਸਹਿਬਾਨਾ ਵੱਲੋਂ ਵਿਦਿਆਰਥੀਆਂ ਨੂੰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਕਿ ਮੁਫਤ ਇੰਟਰਨੱੈਟ ਸੇਵਾ, ਲਾਇਬ੍ਰੇਰੀ ਤੇ ਕਰੀਅਰ ਕਾਊਂਸਲਿੰਗ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਗਰੈਜੂਏਸ਼ਨ ਤੋਂ ਬਾਅਦ ਉਚੇਰੀ ਸਿੱਖਿਆ ਅਤੇ ਰੋਜਗਾਰ ਦੇ ਮੌਕਿਆਂ ਤੋਂ ਜਾਣੂ ਕਰਵਾਇਆ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਕਰਵਾਏ ਜਾ ਰਹੇ ਕੋਰਸ ਬਾਰੇ ਜਾਣਕਾਰੀ ਦਿੱਤੀ ਅਤੇ ਸਕਿੱਲ ਕੋਰਸ ਤੋਂ ਬਾਅਦ ਵੱਖ ਵੱਖ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣੂ ਕਰਵਾਇਆ।