ਪਟਿਆਲਾ, 26 ਨਵੰਬਰ 2021
ਮੇਜਰ ਜਨਰਲ ਮੋਹਿਤ ਮਲਹੋਤਰਾ ਸੈਨਾ ਮੈਡਲ ਨੇ ਅੱਜਪਟਿਆਲਾ ਮਿਲਟਰੀ ਸਟੇਸ਼ਨ ਵਿਖੇ ਜ਼ਿਲ੍ਹੇ ਦੇ ਲਗਭਗ 3500 ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਏਅਰਾਵਤ ਰਿਸੈਪਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ। ਇਸ ਸਬੰਧੀ ਫ਼ੌਜ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਤਾਅਨੁਕੂਲ ਰਿਸਪੈਸ਼ਨ ਸੈਂਟਰ ‘ਚ ਉਡੀਕ ਘਰ ਸਮੇਤ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਹੋਰ ਪੜ੍ਹੋ :-ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਡੰਗਰ ਖੇੜਾ ਵਿਖੇ ਮਨਾਇਆ ਗਿਆ ਸਵਿਧਾਨ ਦਿਵਸ
ਬੁਲਾਰੇ ਨੇ ਦੱਸਿਆ ਕਿ ਏਅਰਾਵਤ ਰਿਸਪੈਸ਼ਨ ਸੈਂਟਰ ‘ਚ 105 ਕਾਰਾਂ ਤੇ 200 ਦੋ ਪਹੀਆਂ ਵਾਹਨਾਂ ਲਈ ਪਾਰਕਿੰਗ ਸਮੇਤ ਮਿਲਟਰੀ ਹਸਪਤਾਲ, ਈ.ਸੀ.ਐਚ.ਐਸ ਪੋਲੀਕਲੀਨਿਕ, ਸੀ.ਐਸ.ਡੀ., ਸਟੇਸ਼ਨ ਹੈਡਕੁਆਟਰ, ਵੈਟਰਨ ਸਹਾਇਤਾ ਕੇਂਦਰ ਤੱਕ ਆਸਾਨ ਪਹੁੰਚ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਸੈਨਿਕਾਂ ਲਈ ਰਿਸਪੈਸ਼ਨ ਸੈਂਟਰ ਵਿਖੇ ਹੈਲਪ ਡੈਸਕ ਦੀ ਵੀ ਸਥਾਪਨਾ ਕੀਤੀ ਗਈ ਹੈ ਜੋ ਐਬੂਲੈਂਸ ਸਮੇਤ ਆਵਾਜਾਈ ਲਈ ਈ-ਰਿਕਸ਼ਾ ਦੀ ਸਹੂਲਤ ਉਪਲਬਧ ਕਰਵਾਉਣ ‘ਚ ਸਹਾਈ ਹੋਵੇਗਾ।
ਉਨ੍ਹਾਂ ਦੱਸਿਆ ਕਿ ਏਅਰਾਵਤ ਰਿਸੈਪਸ਼ਨ ਸੈਂਟਰ ਵਿਖੇ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਕੋਵਿਡ-19 ਦੀ ਸਕਰੀਨਿੰਗ ਵੀ ਕੀਤੀ ਜਾਵੇਗੀ।

English






