ਸਿਫਾਰਿਸ਼ ਅਨੁਸਾਰ ਯੂਰੀਆ ਖਾਦ ਪਾਉੇ, ਖੇਤੀ ਖਰਚੇ ਘਟਾਉੁ: ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ

JATINDER SINGH GILL
ਯੂਰੀਆ ਖਾਦ ਦੀ ਕਿੱਲਤ ਤੋਂ ਬਚਣ ਲਈ ਕਿਸਾਨ ਜਥੇਬੰਦੀਆਂ ਨੂੰ ਰੇਲ ਆਵਾਜਾਈ ਬਹਾਲ ਕਰਨ ਦੀ ਅਪੀਲ: ਮੁੱਖ ਖੇਤੀਬਾੜੀ ਅਫਸਰ

ਅੰਮ੍ਰਿਤਸਰ 11 ਦਸੰਬਰ 2021

ਡਾਇਰੈਕਟਰ ਖੇਤੀਬਾੜੀ ਡਾ: ਗੁਰਵਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ ਨੇ ਪ੍ਰੈਸ ਨੂੰ ਮੁਖਾਤਿਬ ਹੁੰਦਿਆਂ ਦੱਸਿਆਂ ਕਿ ਜਿਲ੍ਹਾ ਅੰਮ੍ਰਿਤਸਰ ਅੰਦਰ ਹਾੜੀ ਸੀਜਨ ਦੌਰਾਨ ਲਗਭਗ 188000 ਹੈਕਟੇਅਰ ਰਕਬਾ ਕਣਕ ਦੀ ਬਿਜਾਈ ਹੇਠ ਆਵੇਗਾ। ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੇਂ ਸਿਰ ਬੀਜੀ ਕਣਕ ਨੂੰ ਕਿਸਾਨ ਵੀਰ ਖੇਤੀ ਮਾਹਿਰਾਂ ਵੱਲੋਂ ਸਿਫਾਰਿਸ਼ ਕੀਤੀ ਜਾਂਦੀ ਰਸਾਇਣਿਕ ਖਾਦ ਤੋਂ ਵੱਧ ਮਾਤਰਾ ਵਿੱਚ ਖਾਦ ਪਾਉਣ ਤੋਂ ਗੁਰੇਜ ਕਰਨ ਕਿਉਂਕਿ ਅਜਿਹਾ ਕਰਨ ਨਾਲ ਖੇਤੀ ਖਰਚੇ ਵੱਧਦੇ ਹਨ।

ਹੋਰ ਪੜ੍ਹੋ :-ਚੋਣਾਂ ਦੋਰਾਨ ਜੋ ਵਾਅਦੇ ਕੀਤੇ 100  ਫੀਸਦੀ ਕੀਤੇ ਮੁਕੰਮਲ-ਸੋਨੀ

ਉਹਨਾਂ ਕਿਹਾ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ ਬੋਰੀਆਂ ਯੂਰੀਆਂ ਖਾਦ ਕਣਕ ਦੀ ਬਿਜਾਈ ਤੋਂ 55 ਦਿਨਾਂ ਤੱਕ ਪਾ ਦੇਣੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਖਾਦ ਦੀ ਹੋਰ ਵੱਧ ਮਾਤਰਾ ਪਾਉਣ ਦੀ ਲੋੜ ਨਹੀ ਹੁੰਦੀ ਕਿਉਂਕਿ ਵੱਧ ਖਾਦ ਪਾਉਣ ਨਾਲ ਝਾੜ੍ਹ ਤਾਂ ਨਹੀ ਵਧਦਾਪ੍ਰੰਤੂ ਤੇਲਾ ਅਤੇ ਹੋਰ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਵੱਧ ਜਾਂਦਾ ਹੈਜਿਸ ਕਰਕੇ ਇਹਨਾਂ ਅਲਾਮਤਾ ਦੀ ਰੋਕਥਾਮ ਕਰਨ ਲਈ ਕਈ ਵਾਰ ਫਸਲ ਤੇ ਰਸਾਇਣਿਕ ਸਪਰੇਆਂ ਕਰਨ ਦੀ ਜਰੂਰਤ ਪੈਂਦੀ ਹੈ ਜਿਸ ਨਾਲ ਖੇਤੀ ਖਰਚੇ ਹੋਰ ਵੱਧ ਜਾਂਦੇ ਹਨ।

ਪਹਿਲੇ ਅਤੇ ਦੂਜੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 45 ਕਿੱਲੋ ਹਰੇਕ ਵਾਰ ਅਤੇ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 35 ਕਿਲੋ ਯੂਰੀਆ ਪ੍ਰਤੀ ਏਕੜ ਹਰੇਕ ਵਾਰ ਪਾਉਣੀ ਚਾਹੀਦੀ ਹੈ। ਇਸਤੋਂ ਇਲਾਵਾ ਕਿਸਾਨ ਫਸਲ ਉੱਪਰ ਖਾਦ ਦੀ ਕਮੀ ਵੇਖਣ ਲਈ ਪੀ ਏ ਯੂ-ਪੱਤਾ ਰੰਗ ਚਾਰਟ ਵਿਧੀ ਵੀ ਅਪਣਾ ਸਕਦੇ ਹਨ। ਕਈ ਵਾਰ ਕਣਕ ਦੀ ਫਸਲ ਵਿੱਚ ਕੁਝ ਛੋਟੇ ਤੱਤਾਂ ਦੀ ਘਾਟ ਦੀਆਂ ਨਿਸ਼ਨੀਆਂ ਵੀ ਪਾਈਆਂ ਜਾ ਸਕਦੀਆਂ ਹਨਜਿੰਨਾਂ ਵਿੱਚ ਮੈਂਗਨੀਜ਼ਜ਼ਿੰਕ ਅਤੇ ਗੰਧਕ ਦੀ ਘਾਟ ਸ਼ਾਮਿਲ ਹੋ ਸਕਦੀ ਹੈ।

ਜੇਕਰ ਕਿਸਾਨ ਵੀਰ ਕਣਕ ਦੀ ਫਸਲ ਵਿੱਚ ਉੱਪਰ ਕਿਸੇ ਤੱਤ ਦੀ ਘਾਟ ਦੇ ਲੱਛਣ ਵੇਖਣ ਤਾਂ ਤੁਰੰਤ ਆਪਣੇ ਬਲਾਕ ਨਾਲ ਸਬੰਧਿਤ ਖੇਤੀਬਾੜੀ ਦਫਤਰ ਦੇ ਅਧਿਕਾਰੀਆ ਨਾਲ ਰਾਬਤਾ ਕਾਇਮ ਕਰਨ ਅਤੇ ਮਾਹਿਰਾਂ ਦੀ ਸਲਾਹ ਲੈਣ ਉਪਰੰਤ ਹੀ ਤੱਤਾਂ ਦੀ ਪੂਰਤੀ ਲਈ ਕੋਈ ਛਿੜਕਾਅ ਕਰਨ। ਉਹਨਾਂ ਦੱਸਿਆ ਕਿ ਜਿਲੇ ਅੰਦਰ ਲੋੜੀਂਦੀ ਯੂਰੀਆ ਖਾਦ ਦਾ ਸਟਾਕ ਮੌਜੂਦ ਹੈ ਅਤੇ ਅਗਲੇ ਦਿਨਾਂ ਤੱਕ ਹੋਰ ਸਟਾਕ ਦੀ ਆਮਦ ਵੀ ਹੋਵੇਗੀ ਜਿਸ ਕਰਕੇ ਖਾਦ ਦੀ ਕੋਈ ਕਿੱਲਤ ਨਹੀ ਆਵੇਗੀ।