ਜ਼ਿਲਾ ਚੋਣ ਅਫ਼ਸਰ ਵੱਲੋਂ ਮਹਿਲ ਕਲਾਂ ਦੇ ਪੋਲਿੰਗ ਬੂਥਾਂ ਦਾ ਦੌਰਾ

ਜ਼ਿਲਾ ਚੋਣ ਅਫ਼ਸਰ
ਜ਼ਿਲਾ ਚੋਣ ਅਫ਼ਸਰ ਵੱਲੋਂ ਮਹਿਲ ਕਲਾਂ ਦੇ ਪੋਲਿੰਗ ਬੂਥਾਂ ਦਾ ਦੌਰਾ
ਪਿੰਡਾਂ ’ਚ ਵਿਕਾਸ ਕੰਮਾਂ ਦਾ ਵੀ ਲਿਆ ਜਾਇਜ਼ਾ

ਮਹਿਲ ਕਲਾਂ, 27 ਦਸੰਬਰ 2021

ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਆਗਾਮੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਅੱਜ ਮਹਿਲ ਕਲਾਂ ਵਿਧਾਨ ਸਭਾ ਹਲਕੇ ਦੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ।  ਉਨਾਂ ਨੇ ਮਹਿਲ ਖੁਰਦ, ਪੰਡੋਰੀ, ਛਾਪਾ, ਹਰਦਾਸਪੁਰ, ਲੋਹਗੜ, ਨਿਹਾਲੂਵਾਲ, ਵਜੀਦਕੇ ਖੁਰਦ ਤੇ ਵਜੀਦਕੇ ਕਲਾਂ ਦੇ ਕਰੀਬ 20 ਪੋਲਿੰਗ ਬੂਥਾਂ ਦਾ ਦੌਰਾ ਕੀਤਾ।

ਹੋਰ ਪੜ੍ਹੋ :-ਗੁਰੂ ਘਰ ਦੇ ਦਰਸ਼ਨਾਂ ਲਈ ਰਸਤਾ ਛੱਡਣ ਕਿਸਾਨ – ਪੰਜਾਬ ਪ੍ਰਦੇਸ਼ ਵਪਾਰ ਮੰਡਲ

ਇਸ ਮੌਕੇ ਉਨਾਂ ਪੋਲਿੰਗ ਬੂਥਾਂ ’ਤੇ ਵੋਟਰਾਂ ਅਤੇ ਚੋਣ ਅਮਲੇ ਲਈ ਪੀਣ ਵਾਲੇ ਪਾਣੀ ਸਬੰਧੀ, ਬਿਜਲੀ ਦੇ ਇੰਤਜ਼ਾਮ ਤੇ ਰੈਂਪ ਆਦਿ ਸਬੰਧੀ ਜਾਇਜ਼ਾ ਲਿਆ।  ਇਸ ਤੋਂ ਇਲਾਵਾ ਉਨਾਂ ਨੇ ਪਿੰਡਾਂ ’ਚ ਚੱਲ ਰਹੇ ਵਿਕਾਸ ਕੰਮਾਂ ਦੀ ਵੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਸਮੇਂ ਸਿਰ ਮੁਕੰਮਲ ਕੀਤੇ ਜਾਣ। ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਭੂਸ਼ਣ ਕੁਮਾਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।