ਖਾਧ ਸੁਰੱਖਿਆ ਐਕਟ ਤਹਿਤ ਬਿੱਲ/ਰਸੀਦ ’ਤੇ ਲਾਇਸੈਂਸ/ਰਜਿਸਟ੍ਰੇਸ਼ਨ ਨੰਬਰ ਲਿਖਣਾ ਜ਼ਰੂਰੀ: ਜ਼ਿਲਾ ਸਿਹਤ ਅਫਸਰ

JASPREET KAUR
ਖਾਧ ਸੁਰੱਖਿਆ ਐਕਟ ਤਹਿਤ ਬਿੱਲ/ਰਸੀਦ ’ਤੇ ਲਾਇਸੈਂਸ/ਰਜਿਸਟ੍ਰੇਸ਼ਨ ਨੰਬਰ ਲਿਖਣਾ ਜ਼ਰੂਰੀ: ਜ਼ਿਲਾ ਸਿਹਤ ਅਫਸਰ

ਪਹਿਲੀ ਜਨਵਰੀ ਤੋਂ ਲਾਗੂ ਹੋਣਗੇ ਨਵੇਂ ਨੇਮ

ਬਰਨਾਲਾ, 30 ਦਸੰਬਰ 2021

ਜ਼ਿਲਾ ਬਰਨਾਲਾ ਵਾਸੀਆਂ ਨੂੰ ਸ਼ੁੱਧ ਅਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਉਪਰਾਲੇ ਜਾਰੀ ਹਨ ਤਾਂ ਜੋ ਮਿਲਾਵਟੀ ਖਾਧ ਪਦਾਰਥਾਂ ਨੂੰ ਰੋਕਿਆ ਜਾ ਸਕੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲਾ ਸਿਹਤ ਅਫਸਰ ਬਰਨਾਲਾ ਡਾ. ਜਸਪ੍ਰੀਤ ਸਿੰਘ ਗਿੱਲ ਨੇ ਕੀਤਾ।

ਹੋਰ ਪੜ੍ਹੋ :-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਬਲਾਕ ਪੱਧਰੀ ਟੂਰਨਾਮੈਂਟ

ਡਾ. ਗਿੱਲ ਨੇ ਦੱਸਿਆ ਕਿ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਹਰੇਕ ਖਾਣ ਵਾਲੇ ਪਦਾਰਥ ਦੇ ਵਿਕਰੇਤਾ ਨੂੰ 1 ਜਨਵਰੀ 2022 ਤੋਂ ਬਿੱਲ ਜਾਂ ਰਸੀਦ ’ਤੇ ਆਪਣਾ 14 ਅੱਖਰਾਂ ਵਾਲਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਨੰਬਰ ਲਿਖਣਾ ਜ਼ਰੂਰੀ ਹੋਵੇਗਾ। ਕੋਈ ਵੀ ਦੁਕਾਨਦਾਰ ਖਾਧ ਪਦਾਰਥਾਂ ਦੀ ਵਿਕਰੀ ਸਮੇਂ ਲਾਇਸੈਂਸ/ਰਜਿਸਟ੍ਰੇਸ਼ਨ ਨੰਬਰ ਲਿਖੇ ਬਿਨਾਂ ਵਿਕਰੀ ਨਹੀਂ ਕਰ ਸਕੇਗਾ।

ਇਹ ਸੁਵਿਧਾ ਖਾਧ ਪਦਾਰਥ ਖਰੀਦਣ ਵਾਲਿਆਂ ਲਈ ਲਾਹੇਬੰਦ ਸਾਬਿਤ ਹੋਵੇਗੀ ਤਾਂ ਜੋ ਕੋਈ ਵੀ ਦਿੱਕਤ ਹੋਣ ’ਤੇ ਖਾਧ ਪਦਾਰਥ ਉਤਪਾਦਨ ਕਰਨ ਅਤੇ ਵਿਕਰੀ ਕਰਨ ਵਾਲੇ ਦੇ ਲਾਇਸੈਂਸ/ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ’ਤੇ ਸ਼ਿਕਾਇਤ ਕੀਤੀ ਜਾ ਸਕੇ ਅਤੇ ਇਸ ਸ਼ਿਕਾਇਤ ਦੇ ਆਧਾਰ ’ਤੇ ਸਬੰਧਿਤ ਫੂਡ ਵਿਕਰੀ ਅਪ੍ਰੇਟਰ ’ਤੇ ਕਾਰਵਾਈ ਕੀਤੀ ਜਾ ਸਕੇ।

ਖਾਧ ਸੁਰੱਖਿਆ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ ਕਰਿਆਨਾ, ਮਠਿਆਈ ਦੀਆਂ ਦੁਕਾਨਾਂ, ਰੈਸਟੋਰੈਂਟ ਅਤੇ ਕੇਟਰਜ਼ ਵੱਲੋਂ ਖਾਣ ਵਾਲੇ ਪਦਾਰਥਾਂ ਦੇ ਉਤਪਾਦਨ ਅਤੇ ਵਿਕਰੀ ਸਬੰਧੀ ਸ਼ਿਕਾਇਤਾਂ ਦੂਰ ਕਰਨ ’ਚ ਬੇਹੱਦ ਅਸਾਨੀ ਹੋਵੇਗੀ।