ਚੋਣਕਾਰ ਰਜਿਸਟਰੇਸ਼ਨ ਅਫਸਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਵਿਧਾਨ ਸਭਾ ਚੋਣਾਂ ਦੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਕੀਤੀ

ਚੋਣਕਾਰ ਰਜਿਸਟਰੇਸ਼ਨ ਅਫਸਰ
ਚੋਣਕਾਰ ਰਜਿਸਟਰੇਸ਼ਨ ਅਫਸਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਵਿਧਾਨ ਸਭਾ ਚੋਣਾਂ ਦੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਕੀਤੀ
ਰੂਪਨਗਰ, 31 ਦਸੰਬਰ 2021
ਸ. ਗੁਰਵਿੰਦਰ ਸਿੰਘ ਜੌਹਲ, ਚੋਣਕਾਰ ਰਜਿਸਟਰੇਸ਼ਨ ਅਫਸਰ, ਵਿਧਾਨ ਸਭਾ ਚੋਣਾਂ ਹਲਕਾ 50 ਰੂਪਨਗਰ-ਕਮ-ਮੰਡਲ ਮੈਜਿਸਟਰੇਟ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਵਿਧਾਨ ਸਭਾ ਚੋਣਾਂ 2022 ਦੀਆਂ ਜਰੂਰੀ ਗਤੀਵਿਧੀਆਂ ਸਬੰਧੀ ਮੀਟਿੰਗ ਕੀਤੀ।

ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਦੇ ਜਵਾਨਾਂ ਲਈ ਨਵੇਂ ਸਾਲ `ਤੇ ਤੋਹਫ਼ਾ

ਇਸ ਮੀਟਿੰਗ ਵਿੱਚ ਚੋਣਕਾਰ ਰਜਿਸਟਰੇਸ਼ਨ ਅਫਸਰ ਨੇ ਹਾਜਰ ਹੋਏ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵਿਧਾਨ ਸਭਾ ਚੋਣ ਹਲਕਾ 50- ਰੂਪਨਗਰ ਦੇ ਪੋਲਿੰਗ ਬੂਥਾਂ, ਕਾਊਟਿੰਗ ਸੈਂਟਰਾਂ, ਸਟਰਾਂਗ ਰੂਮ, ਪੋਲਿੰਗ ਪਾਰਟੀਆਂ ਨੂੰ ਡਿਸਪੈਚ ਕਰਨ ਅਤੇ ਰਸੀਵ ਕਰਨ ਅਤੇ ਪੋਲਿੰਗ ਪਾਰਟੀਆਂ ਦੇ ਵੈਲਫੇਅਰ ਪਲਾਨ ਆਦਿ ਸਬੰਧੀ ਜਾਣਕਾਰੀ ਦਿੱਤੀ।
ਸ. ਜੌਹਲ ਨੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਾਜਰ ਹੋਏ ਸਮੂਹ ਨੁਮਾਇੰਦਿਆਂ ਨੂੰ ਇਨਕੋਰ ਵੈੱਬ ਪੋਰਟਲ ਬਾਰੇ ਮੁਕੰਮਲ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਪੋਰਟਲ ਰਾਹੀਂ ਹੀ ਆਨਲਾਈਨ ਨੋਮੀਨੇਸ਼ੇਨ ਅਤੇ ਵੱਖ-ਵੱਖ ਰੈਲੀਆਂ ਦੀਆਂ ਮਨਜੂਰੀਆਂ ਲਈ ਅਪਲਾਈ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਸਮੂਹ ਪਾਰਟੀਆਂ ਦੇ ਨੁਮਇੰਦਿਆਂ ਨੂੰ ਵਿਧਾਨ ਸਭਾ ਚੋਣ ਹਲਕਾ 50- ਰੂਪਨਗਰ ਦੇ ਨਾਜ਼ੁਕ ਅਤੇ ਗੰਭੀਰ ਪੋਲਿੰਗ ਬੂਥਾਂ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਵੱਲੋਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਮੇਂ-ਸਮੇਂ ਤੇ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲ੍ਹਣਾ ਕਰਨ ਲਈ ਕਿਹਾ ਗਿਆ।