
ਫਿਰੋਜ਼ਪੁਰ 03 ਜਨਵਰੀ 2022
ਮਾਨਯੋਗ ਇੰਚਾਰਜ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਸ਼੍ਰੀ ਸਚਿਨ ਸ਼ਰਮਾ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜੀ ਵੱਲੋਂ ਅੱਜ ਭਗਤ ਪੂਰਨ ਸਿੰਘ ਡੈਫ ਐਂਡ ਡੰਬ ਸਕੂਲ (ਗੂੰਗੇ ਅਤੇ ਬੋਲੇ ਬੱਚਿਆਂ ਦਾ ਸਕੂਲ) ਦਾ ਦੌਰਾ ਕੀਤਾ ਗਿਆ। ਮਿਸ ਏਕਤਾ ਉੱਪਲ ਵੱਲੋਂ ਨਵੇਂ ਸਾਲ ਦਾ ਪਹਿਲਾ ਕੰਮਕਾਜੀ ਦਿਨ ਇਨ੍ਹਾਂ ਸਪੈਸ਼ਲ ਬੱਚਿਆਂ ਨਾਲ ਮਨਾਇਆ ਗਿਆ।
ਹੋਰ ਪੜ੍ਹੋ :-‘ਆਪ’ ਦੀ ਸਰਕਾਰ ਵੱਲੋਂ ਕੋਰੋਨਾ ਯੋਧਿਆਂ ਨੂੰ ਰੈਗੂਲਰ ਕੀਤਾ ਜਾਵੇਗਾ ਅਤੇ ਬਣਦੇ ਭੱਤੇ ਦਿੱਤੇ ਜਾਣਗੇ: ਭਗਵੰਤ ਮਾਨ
ਇਸ ਮੌਕੇ ਜੱਜ ਸਾਹਿਬ ਨੇ ਸਕੂਲ ਦੇ ਬੱਚਿਆਂ ਨਾਲ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਨਾਲ ਉਨ੍ਹਾਂ ਦੇ ਇਸ਼ਾਰਿਆਂ ਦੀ ਭਾਸ਼ਾ ਵਿੱਚ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਇਸ ਸਕੂਲ ਦੇ ਹੈਡ ਟੀਚਰ ਮਿਸ ਹਰਵਿੰਦਰ ਕੌਰ ਨੇ ਜੱਜ ਸਾਹਿਬ ਨਾਲ ਬੱਚਿਆਂ ਦੀ ਵਾਰਤਾਲਾਪ ਲਈ ਸਹਾਇਤਾ ਕੀਤੀ। ਇਸ ਦੇ ਨਾਲ ਹੀ ਜੱਜ ਸਾਹਿਬ ਨੇ ਬੱਚਿਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਸਪੋਰਟਸ ਕਿੱਟ ਦੁਆਉਣ ਦਾ ਵਾਅਦਾ ਵੀ ਕੀਤਾ ਅਤੇ ਇਸ ਦੇ ਨਾਲ ਜੱਜ ਸਾਹਿਬ ਨੇ ਬੱਚਿਆਂ ਨੂੰ ਫਲ ਅਤੇ ਬਿਸਕੁਟ ਵੀ ਵੰਡੇ।

English





