ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ‘ਆਪਣੇ ਉਮੀਦਵਾਰ ਨੂੰ ਜਾਣੋ’ (KNOW YOUR CANDIDATE) ਤਿਆਰ ਕੀਤੀ ਮੋਬਾਇਲ ਐਪ ਰਾਹੀ ਵੋਟਰ ਉਮੀਦਵਾਰ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ

KNOW YOUR CANDIDATE
ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ‘ਆਪਣੇ ਉਮੀਦਵਾਰ ਨੂੰ ਜਾਣੋ’ (KNOW YOUR CANDIDATE) ਤਿਆਰ ਕੀਤੀ ਮੋਬਾਇਲ ਐਪ ਰਾਹੀ ਵੋਟਰ ਉਮੀਦਵਾਰ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ

ਗੁਰਦਾਸਪੁਰ, 22 ਜਨਵਰੀ 2022

ਡਿਪਟੀ ਕਮਿਸ਼ਨਰ –ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹਲੂਤ ਲਈ ਉਮੀਦਵਾਰ ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਲਈ ‘ਆਪਣੇ ਉਮੀਦਵਾਰ ਨੂੰ ਜਾਣੋ’ ((KNOW YOUR CANDIDATE)) ਮੋਬਾਇਲ ਐਪ ਤਿਆਰ ਕੀਤੀ ਹੈ।

ਹੋਰ ਪੜ੍ਹੋ :-ਲੈਬਾਰਟਰੀ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ  ਜਗਦੀਪ ਚੀਮਾ ਨੂੰ ਸੌਂਪਿਆ ਗਿਆ ਮੰਗ ਪੱਤਰ

ਇਸ ਐਪ ਮੋਬਾਇਲ ਰਾਹੀਂ ਵੋਟਰ, ਉਮੀਦਵਾਰ ਦੀ ਫੋਟੋ ਸਮੇਤ ਡਿਟੇਲ, ਉਮੀਦਵਾਰ ਦੀ ਅਪਰਾਧਿਕ ਜਾਣਕਾਰੀ, ਜੇਕਰ ਕੋਈ ਹੋਵੇ ਤਾਂ, ਉਮੀਦਵਾਰ ਦਾ ਐਫੀਡੇਵਟ, ਜਿਸ ਵਿਚ ਉਸਦੀ ਵਿੱਦਿਅਕ ਯੋਗਤਾ, ਸੰਪਤੀ ਅਤੇ ਦੇਣਦਾਰੀਆਂ ਦੇ ਸਬੰਧ ਵਿਚ ਜਾਣਕਾਰੀ ਸ਼ਾਮਲ ਹੈ। ਕੇ.ਵਾਈ.ਸੀ ਐਪ, ਮੋਬਾਇਲ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਡਾਊਨਲੋਡ ਕੀਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜਿਲ੍ਹਾ ਪੱਧਰ ’ਤੇ ਵੋਟਰ ਹੈਲਪਲਾਈਨ ਟੋਲ ਫ੍ਰੀ ਨੰਬਰ 1950, ਸੀ-ਵਿਜ਼ਲ (ਗੂਗਲ ਪਲੇਅ ਸਟੋਰ ਵਿਚੋਂ ਡਾਊਨਲੋਡ ਕੀਤੀ ਜਾ ਸਕਦੀ ਹੈ, ਇਸ ਰਾਹੀਂ 100 ਮਿੰਟ ਵਿਚ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਂਦਾ ਹੈ), ਸੁਵਿਧਾ ( ਨਾਮਜ਼ਦਗੀ ਪੱਤਰ ਭਰਨ ਸਬੰਧੀ), ਵੋਟਰ ਟਰਨਆਊਟ ਐਪ, ਐਨ.ਜੀ.ਆਰ.ਐਸ ਪੋਰਟਲ https://eci-citizenservice.eci.nic.in/, ਈਮੇਲ ਆਈਡ complaintmcmcgspvs20220gmail.com ਅਤੇ ਸ਼ਿਕਾਇਤ ਸੈੱਲ, ਕਮਰਾ ਨੰਬਰ 101, ਡੀਸੀ ਦਫਤਰ ਗੁਰਦਾਸਪੁਰ 01874-245379 ਸਥਾਪਤ ਕੀਤਾ ਗਿਆ ਹੈ।