ਸਿਵਲ ਸਰਜਨ ਵਲੋ ਵੈਕਸ਼ੀਨੇਸ਼ਨ ਸੈਟਰਾਂ ਦਾ ਦੌਰਾ- ਟੀਮਾਂ ਦੀ ਕੀਤੀ ਚੈਕਿੰਗ

ਸਿਵਲ ਸਰਜਨ ਵਲੋ ਵੈਕਸ਼ੀਨੇਸ਼ਨ ਸੈਟਰਾਂ ਦਾ ਦੌਰਾ- ਟੀਮਾਂ ਦੀ ਕੀਤੀ ਚੈਕਿੰਗ
ਸਿਵਲ ਸਰਜਨ ਵਲੋ ਵੈਕਸ਼ੀਨੇਸ਼ਨ ਸੈਟਰਾਂ ਦਾ ਦੌਰਾ- ਟੀਮਾਂ ਦੀ ਕੀਤੀ ਚੈਕਿੰਗ

ਗੁਰਦਾਸਪੁਰ, 3  ਫਰਵਰੀ 2022

ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਸਿਵਲ ਹਸਪਤਾਲ ਬਟਾਲਾ ਦੇ ਵੱਖ ਵੱਖ ਕੋਵਿਡ ਵੈਕਸੀਨੇਸ਼ਨ ਸੈਂਟਰਾਂ ਦਾ ਦੌਰਾ ਕੀਤਾ। ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਵੈਕਸੀਨੇਸ਼ਨ ਕੈਂਪ ਅਤੇ ਘਰ ਘਰ ਜਾ ਕੇ ਵੈਕਸੀਨੇਸ਼ਨ ਦੇਣ ਵਾਲੀਆਂ ਟੀਮਾਂ ਦੀ ਚੈਕਿੰਗ ਕੀਤੀ।

ਹੋਰ ਪੜ੍ਹੋ :-‘ਜ਼ਿਲ੍ਹਾ ਸਿੱਖਿਆ ਕਰੀਕੂਲਮ ਫਰੇਮਵਰਕ ਕਮੇਟੀ’ ਨੇ ਕੌਮੀ ਸਿੱਖਿਆ ਦੀ ਨਵੀਂ ਨੀਤੀ ਬਣਾਉਣ ਲਈ ਕੀਤੀ ਮੀਟਿੰਗ

ਉਨ੍ਹਾਂ ਨੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਬਟਾਲਾ ਨੂੰ ਕਿਹਾ ਕੀ ਉਨ੍ਹਾਂ ਦਾ ਏਰੀਆ ਬਹੁਤ ਜ਼ਿਆਦਾ ਹੈ ਇਸ ਲਈ ਵੈਕਸੀਨੇਸ਼ਨ ਟੀਮਾਂ ਦੀ ਗਿਣਤੀ ਵਧਾਈ ਜਾਵੇ ਤਾਂ ਕਿ ਵੈਕਸੀਨੇਸ਼ਨ ਦਾ ਟੀਚਾ ਪੂਰਾ ਕੀਤਾ ਜਾ ਸਕੇ ।

ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਇਲਾਕਾ ਨਿਵਾਸੀ, ਅਧਿਕਾਰੀ ਅਤੇ ਕਰਮਚਾਰੀ ਵੈਕਸੀਨੇਸ਼ਨ ਲਗਵਾਉਣ  ਕਿਉਂਕਿ ਕੋਵਿਡ ਮਹਾਂਮਾਰੀ ਦੇ ਬਚਾਓ ਲਈ ਵੈਕਸੀਨੇਸ਼ਨ ਹੀ ਕਾਰਗਰ ਹੱਲ ਹੈ ਉਨ੍ਹਾਂ ਨੇ ਕਿਹਾ ਕਿ ਕੋਵਿਡ 19  ਦੀਆਂ ਸਾਵਧਾਨੀਆਂ ਮਾਸਕ ,ਪਹਿਨਾ ਹੱਥ ਧੋਣੇ ,ਸਮਾਜਿਕ ਦੂਰੀ ਬਣਾ ਕੇ ਰੱਖਣੀ ਅਤੇ ਭੀੜ ਵਾਲੀ  ਜਗ੍ਹਾ ਤੇ ਜਾਣ ਲਈ ਪ੍ਰਹੇਜ਼ ਦੀ ਪਾਲਣਾ ਕੀਤੀ ਜਾਵੇ ਉਨ੍ਹਾਂ ਨੇ ਦੱਸਿਆ ਕਿ 22 ਫਰਵਰੀ ਨੂੰ ਇਕੋ ਦਿਨ 28601 ਲੋਕਾਂ ਨੂੰ ਵੈਕਸੀਨੇਸ਼ਨ ਦਿੱਤੀ ਗਈ ਹੈ ।