ਮੌੜ ਹਲਕੇ ਨੂੰ ਗੈਂਗਸਟਰ  ਦੀ ਲੋੜ ਨਹੀਂ, ਮੌੜ ਦੇ ਪੁੱਤ ਸੁਖਵੀਰ ਮਾਈਸਰਖਾਨਾ ਦੀ ਲੋੜ : ਰਾਘਵ ਚੱਢਾ

RAGHAV CHADHA
ਮੌੜ ਹਲਕੇ ਨੂੰ ਗੈਂਗਸਟਰ  ਦੀ ਲੋੜ ਨਹੀਂ, ਮੌੜ ਦੇ ਪੁੱਤ ਸੁਖਵੀਰ ਮਾਈਸਰਖਾਨਾ ਦੀ ਲੋੜ : ਰਾਘਵ ਚੱਢਾ
ਗੈਂਗਸਟਰ ਨੂੰ ਵੋਟ ਦੇਵੋਗੇ ਤਾਂ ਤੁਹਾਡੇ ਬੱਚਿਆਂ ਹੱਥ ਬੰਦੂਕਾਂ ਆਉਣਗੀਆਂ, ਸੁਖਵੀਰ ਮਾਈਸਰਖਾਨਾ ਨੂੰ ਵੋਟ ਦੇਵੋਂਗੇ ਤਾਂ ਤੁਹਾਡੇ ਬੱਚਿਆਂ ਹੱਥ ਕਿਤਾਬਾਂ ਹੋਣਗੀਆਂ : ਰਾਘਵ ਚੱਢਾ
50 ਸਾਲ ਕਾਂਗਰਸ, ਅਕਾਲੀ ਦਲ ਨੂੰ ਦਿੱਤੇ, ਇੱਕ ਮੌਕਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਵੋ: ਰਾਘਵ ਚੱਢਾ
ਜੇ ਪੰਜ ਸਾਲਾਂ ਵਿੱਚ ਕੋਈ ਕੰਮ ਨਾ ਕੀਤਾ ਤਾਂ ਅਗਲੀ ਵਾਰ ਵੋਟ ਨਾ ਦੇਣਾ: ਰਾਘਵ ਚੱਢਾ

ਮੌੜ (ਬਠਿੰਡਾ), 11 ਫਰਵਰੀ 2022

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਵਿਧਾਨ ਸਭਾ ਹਲਕਾ ਮੌੜ ਤੋਂ ਪਾਰਟੀ ਉਮੀਦਵਾਰ ਸੁਖਵੀਰ ਸਿੰਘ ਮਾਈਸਰਖਾਨਾ ਦੇ ਹੱਕ ਵਿੱਚ ਵੱਖ- ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਚੋਣ ਪ੍ਰਚਾਰ ਕੀਤਾ। ਚੱਢਾ ਨੇ ਮੌੜ ਵਾਸੀਆਂ ਨੂੰ ਅਪੀਲ ਕਰਦਿਆਂ ਸੁਚੇਤ ਕੀਤਾ, ” ਮੌੜ ਹਲਕੇ ਨੂੰ ਗੈਂਗਸਟਰ  ਦੀ ਲੋੜ ਨਹੀਂ ਹੈ, ਸਗੋਂ ਮੌੜ ਦੇ ਪੁੱਤ ਸੁਖਵੀਰ ਸਿੰਘ ਮਾਈਸਰਖਾਨਾ ਦੀ ਲੋੜ ਹੈ।”

ਹੋਰ ਪੜ੍ਹੋ :-ਮਾਈਕਰੋ ਆਬਜ਼ਰਵਰ ਚੋਣ ਪ੍ਰਕਿਰਿਆ ਨੂੰ ਸੁਚਾਰੂ ਰੂਪ ਵਿੱਚ ਕਰਵਾਉਣਾ ਯਕੀਨੀ ਬਣਾਉਣ: ਪੰਧਾਰੀ ਯਾਦਵ

ਰਾਘਵ ਚੱਢਾ ਨੇ ਮੌੜ ਹਲਕੇ ਵਿੱਚ ਉਮੀਦਵਾਰ ਸੁਖਵੀਰ ਮਾਈਸਰਖਾਨਾ ਦੇ ਹੱਕ ਵਿੱਚ ਵੱਖ ਵੱਖ ਥਾਂਵਾਂ ‘ਤੇ ਚਾਰ ਰੈਲੀਆਂ ਨੂੰ ਸੰਬੋਧਨ ਕੀਤਾ। ਚੱਢਾ ਨੇ ਲੋਕਾਂ ਨੂੰ ਅਗਾਹ ਕਰਦਿਆਂ ਕਿਹਾ, ”ਜੇ ਗੈਂਗਸਟਰ ਨੂੰ ਵੋਟ ਦੇਵੋਗੇ ਤਾਂ ਤੁਹਾਡੇ ਬੱਚਿਆਂ ਹੱਥ ਬੰਦੂਕਾਂ ਆਉਣਗੀਆਂ, ਪਰ ਜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵੀਰ ਮਾਈਸਰਖਾਨਾ ਨੂੰ ਵੋਟ ਦੇਵੋਂਗੇ ਤਾਂ ਤੁਹਾਡੇ ਬੱਚਿਆਂ ਹੱਥ ਕਿਤਾਬਾਂ ਹੋਣਗੀਆਂ ਅਤੇ ਪੰਜਾਬ ਵਿੱਚ ਚੰਗੀ ਸਿੱਖਿਆ ਹੋਵੇਗੀ।”

ਰੈਲੀਆਂ ਨੂੰ ਸੰਬੋਧਨ ਕਰਦਿਆਂ ਚੱਢਾ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ, ਯੋਜਨਾਵਾਂ ਅਤੇ ਕੰਮਾਂ ਦੀ ਲੋਕਾਂ ਨੂੰ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਰਾਜ ਕਰਨ ਲਈ 50 ਸਾਲ ਕਾਂਗਰਸ ਅਤੇ ਅਕਾਲੀ ਦਲ ਨੂੰ ਦਿੱਤੇ ਹਨ ਅਤੇ ਇਨਾਂ ਪਾਰਟੀਆਂ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਇਸ ਲਈ ਹੁਣ ਇੱਕ ਮੌਕਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਵੋ ਤਾਂ ਜੋ ਪੰਜਾਬ ਦਾ ਵਿਕਾਸ ਕੀਤਾ ਜਾ ਸਕੇ। ਉਨਾਂ ਅਪੀਲ ਕਰਦਿਆਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਦੀ ਤਰੱਕੀ ਲਈ ਪੰਜ ਸਾਲਾਂ ਵਿੱਚ ਕੋਈ ਕੰਮ ਨਾ ਕੀਤਾ ਗਿਆ ਤਾਂ ਅਗਲੀ ਵਾਰ ਆਮ ਆਦਮੀ ਪਾਰਟੀ ਨੂੰ ਇੱਕ ਵੀ ਵੋਟ ਨਾ ਦੇਣਾ।