ਸੌਰਭ ਜੋਸ਼ੀ ਦੇ ਯਤਨਾਂ ਸਦਕਾ ਸੈਕਟਰ 15 ਦੀ ਮਾਰਕੀਟ ਨੂੰ ਮਿਲੀ ਜਨਤਕ ਟਾਇਲਟ ਦੀ ਸੁਵਿਧਾ

ਚੰਡੀਗੜ, 11 ਫਰਵਰੀ ( )- ਸੈਕਟਰ 15 ਦੀ ਮਾਰਕੀਟ ਵਿੱਚ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਵਾਰਡ ਨੰਬਰ-12 ਦੇ ਕੌਂਸਲਰ ਸੌਰਭ ਜੋਸ਼ੀ ਵੱਲੋਂ ਮਾਰਕੀਟ ਨੇੜੇ ਹੀ ਨਵੇਂ ਉਸਾਰੇ ਗਏ ਜਨਤਕ ਪਖਾਨੇ ਦੀ ਸੁਵਿਧਾ ਦਿੱਤੀ ਗਈ ਹੈ। ਅੱਜ ਮਾਰਕੀਟ ਐਸੋਸੀਏਸ਼ਨ ਦੇ ਆਹੁਦੇਦਾਰਾਂ ਅਤੇ ਹੋਰਨਾਂ ਦੁਕਾਨਦਾਰਾਂ ਦੀ ਹਾਜਰੀ ਵਿੱਚ ਇਸ ਪਬਲਿਕ ਯੂਟੀਲਿਟੀ ਟਾਇਲਟ ਨੂੰ ਲੋਕਾਂ ਲਈ ਖੋਲ ਦਿੱਤਾ ਗਿਆ।
ਜੋਸ਼ੀ ਨੇ ਦੱਸਿਆ ਕਿ 15-ਡੀ ਦੀ ਮੇਨ ਮਾਰਕੀਟ ਵਿਚ ਪਖਾਨੇ ਦੀ ਸੁਵਿਧਾ ਨਾ ਹੋਣ ਕਾਰਨ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਲੰਬੇ ਸਮੇਂ ਤੋਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨਾਂ ਦੱਸਿਆ ਕਿ ਉਨਾਂ 12 ਦਿਨਾਂ ਦੇ ਅੰਦਰ ਹੀ ਅਧੂਰੇ ਬਾਥਰੂਮ ਦੇ ਕੰਮ ਨੂੰ ਪੂਰਾ ਕਰਵਾ ਕੇ ਲੋਕਾਂ ਲਈ ਖੋਲ ਦਿੱਤਾ ਹੈ। ਉਨਾਂ ਦੱਸਿਆ ਕਿ ਇਸ ਬਾਥਰੂਮ ਨੂੰ ਪੂਰੀ ਤਰਾਂ ਸੁਵਿਧਾਜਨਕ ਤਰੀਕੇ ਨਾਲ ਉਸਾਰਿਆ ਗਿਆ ਹੈ, ਜਿਸ ਵਿਚ ਵਿਕਲਾਂਗ ਵਿਅਕਤੀਆਂ ਲਈ ਰੈਂਪ ਅਤੇ ਅੰਦਰ ਹੇਲਪ ਲਈ ਗਿ੍ਰਲਾਂ ਲਗਾਈ ਗਈਆਂ ਹਨ। ਉਨਾਂ ਦੱਸਿਆ ਕਿ ਸੀਲਣ ਤੋਂ ਬਚਾਉਣ ਲਈ ਪੂਰੇ ਬਾਥਰੂਮ ਨੂੰ ਟਾਈਲਾਂ ਨਾਲ ਸਜਾਇਆ ਗਿਆ ਹੈ। ਚੰਗੀ ਕੰਪਨੀ ਦੀ ਫਲਸ਼ਿਗ ਸਿਸਟਮ, ਟੁਟੀਆਂ ਵੀ ਅਜਿਹੀ ਲਾਈਆਂ ਗਈਆਂ ਹਨ, ਜਿਸ ਨਾਲ ਪਾਣੀ ਦੀ ਵਰਤੋਂ ਘੱਟ ਹੋਵੇ। ਇਸ ਮੌਕੇ ਜੇਈ ਗੁਰਪ੍ਰੀਤ ਸਿੰਘ, ਮਾਰਕੀਟ ਕਮੇਟੀ ਦੇ ਆਹੁਦੇਦਾਰ ਅਤੇ ਦੁਕਾਨਦਾਰ ਵਿਸ਼ੇਸ ਤੌਰ ’ਤੇ ਮੌਜੂਦ ਸਨ।

 

ਹੋਰ ਪੜ੍ਹੋ :- ਵਿਸ਼ਵ ਕੈਂਸਰ ਦਿਵਸ  ਛਾਤੀ ਦੇ ਕੈਂਸਰ ਦਾ ਛੇਤੀ ਪਤਾ ਲੱਗਣ ਨਾਲ ਮਰੀਜ਼ ਦੇ ਸਿਹਤਯਾਬ ਹੋਣ ਦੀਆਂ ਸੰਭਾਵਨਾਵਾਂ ਵਧੇਰੇ : ਡਾ. ਰਾਜਨ ਸਾਹੂ