ਜਨਰਲ ਆਬਜ਼ਰਵਰ ਸ੍ਰੀ ਕਲਿਆਣ ਚੰਦ ਚਮਨ,ਆਈ.ਏ.ਐਸ ਵਲੋਂ ਪੋਲਿੰਗ ਸਟਾਫ ਦੀ ਰਿਹਰਸਲ ਦਾ ਜਾਇਜ਼ਾ

ਗੁਰਦਾਸਪੁਰ, 13 ਫਰਵਰੀ :- ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ-09 ਤੇ ਡੇਰਾ ਬਾਬਾ ਨਾਨਕ-10 ਦੇ ਜਨਰਲ ਆਬਜ਼ਰਵਰ ਸ੍ਰੀ ਕਲਿਆਣ ਚੰਦ ਚਮਨ, ਆਈ.ਏ.ਐਸ ਵਲੋਂ ਪੋਲਿੰਗ ਸਟਾਫ ਦੀ ਰਿਹਰਸਲ ਦਾ ਜਾਇਜ਼ਾ ਲਿਆ ਗਿਆ ਤੇ ਚੋਣਾਂ ਸਬੰਧੀ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ। ਉਨਾਂ ਪੋਲਿੰਗ ਸਟਾਫ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੋਣਾਂ ਨਿਰਪੱਖ ਅਤੇ ਬਿਨਾਂ ਕਿਸੇ ਡਰ ਤੇ ਭੈਅ ਤੋਂ ਨੇਪਰੇ ਚਾੜ੍ਹੀਆਂ ਜਾਣਗੀਆਂ। ਉਨਾਂ ਪੋਲਿੰਗ ਸਟਾਫ ਨੂੰ ਈ.ਵੀ.ਐਮਜ਼ ਸਬੰਧੀ ਮੋਕ ਪੋਲ ਕਰਵਾਉਣ ਲਈ ਕਿਹਾ, ਕਿਉਂਕਿ ਇਸ ਨਾਲ ਲੋਕਾਂ ਦੇ ਸ਼ੰਕੇ ਦੂਰ ਹੁੰਦੇ ਹਨ। ਉਨਾਂ ਪੋਲਿੰਗ ਸਟਾਫ ਨੂੰ ਦਿੱਤੀ ਜਾ ਰਹੀ ਸਿਖਲਾਈ ’ਤੇ ਸੰਤੁਸ਼ਟੀ ਪ੍ਰਗਟਾਈ।

ਇਸ ਮੌਕੇ ਰਿਟਰਨਿੰਗ ਅਫਸਰ-ਕਮ-ਐਸ.ਡੀ.ਐਮ ਡੇਰਾ ਬਾਬਾ ਨਾਨਕ ਹਰਪ੍ਰੀਤ ਸਿੰਘ, ਐਕਸੀਅਨ ਪੰਜਾਬ ਮੰਡੀ ਬੋਰਡ-ਕਮ-ਲਾਇਜ਼ਨ ਅਫਸਰ ਬਲਦੇਵ ਸਿੰਘ ਬਾਜਵਾ, ਤਹਿਸੀਲਦਾਰ-ਕਮ-ਸਹਾਇਕ ਰਿਟਰਨਿੰਗ ਅਫਸਰ ਨਵਕਿਰਤ ਸਿੰਘ ਰੰਧਾਵਾ, ਨੋਡਲ ਅਫਸਰ ਓਮ ਪ੍ਰਕਾਸ਼ ਚੱਠਾ ਮੋਜੂਦ ਸਨ।

ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪੋਲਿੰਗ ਸਟਾਫ ਦੀ ਰਿਹਰਸਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਹੋਈ ਅਤੇ ਉਨਾਂ ਨੂੰ ਈ.ਵੀ.ਐਮਜ਼ ਨੂੰ ਚਲਾਉਣ ਦੀ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ ਗਈ।

ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣਗੀਆਂ ਤੇ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

 

ਹੋਰ ਪੜ੍ਹੋ :- ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਕੇਂਦਰੀ ਜੇਲ ਪਟਿਆਲਾ ਦਾ ਕੀਤਾ ਅਚਾਨਕ ਨਿਰੀਖਣ