ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਬਣੇ ਕੰਟਰੋਲ ਰੂਮ ਵਿੱਚ ਸਟਰਾਂਗ ਰੂਮ ਦੀ ਸੀਸੀਟੀਵੀ ਕੈਮਰਿਆਂ ਰਾਹੀਂ ਕੀਤੀ ਜਾ ਰਹੀ ਨਿਗਰਾਨੀ 

STRONG ROOM
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਬਣੇ ਕੰਟਰੋਲ ਰੂਮ ਵਿੱਚ ਸਟਰਾਂਗ ਰੂਮ ਦੀ ਸੀਸੀਟੀਵੀ ਕੈਮਰਿਆਂ ਰਾਹੀਂ ਕੀਤੀ ਜਾ ਰਹੀ ਨਿਗਰਾਨੀ 
ਚੋਣ ਲੜ ਰਹੇ ਉਮੀਦਵਾਰ/ਨੁਮਾਇੰਦੇ, ਈ.ਵੀ.ਐਮ ਸਟਰਾਂਗ ਰੂਮ ਦੀ ਫੁੱਟਜ਼ (ਵਿਯੂ) ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਤੋਂ ਇਲਾਵਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਾਪਤ ਕੰਟਰੋਲ ਰੂਮ ਵਿਚ ਜਾ ਕੇ ਵੀ ਵੇਖ ਸਕਦੇ ਹਨ

ਗੁਰਦਾਸਪੁਰ, 23 ਫਰਵਰੀ 2022

ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਦੇ ਸਾਰੇ 7 ਵਿਧਾਨ ਸਭਾ ਹਲਕਿਆਂ ਲਈ ਈ.ਵੀ.ਐਮ ਸਟਰਾਂਗ ਰੂਮ, ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਗਈਆਂ ਹਨ। ਵੋਟਿੰਗ ਮਸ਼ੀਨਾਂ ਦੀ ਸੁਰੱਖਿਆ/ਮੋਨੀਟਰਿੰਗ ਲਈ ਸਟਰਾਂਗ ਰੂਮਾਂ ਵਿਖੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਕੈਮਰਿਆਂ ਦੀ ਫੀਡਿੰਗ ਸਟਰਾਂਗ ਰੂਮ ਦੇ ਸਾਹਮਣੇ ਬਣਾਏ ਗਏ ਮੋਨੀਟਰਿੰਗ ਸੈਂਟਰ ’ਤੇ ਐਲ.ਈ.ਡੀ ਲਗਾਈਆਂ ਗਈਆਂ ਹਨ, ਜਿਥੇ ਕੋਈ ਵੀ ਉਮੀਦਵਾਰ/ਨੁਮਾਇੰਦੇ ਜਾ ਕੇ ਵੇਖ ਸਕਦੇ ਹਨ।

ਹੋਰ ਪੜ੍ਹੋ :-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਵਲੋਂ ਜ਼ਿਲ੍ਹੇ ਅੰਦਰ ਵੋਟ ਪ੍ਰਕਿਰਿਆ ਸ਼ਾਂਤੀ ਪੂਰਵਕ ਨੇਪਰੇ ਚੜ੍ਹਣ ’ਤੇ ਜ਼ਿਲਾ ਵਾਸੀਆਂ ਦਾ ਧੰਨਵਾਦ

ਉਨਾਂ ਅੱਗੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ/ਨੁਮਾਇੰਦੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਨਹੀਂ ਜਾ ਸਕਦੇ, ਉਹ ਜ਼ਿਲਾ ਪ੍ਰਬੰਧਕੀ ਕੰਪਲੈਕਸ ਗੁਰਦਾਸੁਪਰ ਵਿਚ ਕਮਰਾ ਨੰਬਰ 323, ਬਲਾਕ ਬੀ ਵਿਖੇ ਬਣਾਏ ਗਏ ਕੰਟਰੋਲ ਰੂਮ ਵਿਚ ਆ ਕੇ ਸਟਰਾਂਗ ਰੂਮ ਦੀ ਫੁੱਟਜ਼ (ਵਿਯੂ) ਵੇਖ ਸਕਦੇ ਹਨ। ਕਿਉਂਕਿ ਇਥੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਦੇ ਕੰਟਰੋਲ ਰੂਮ ਦਾ ਵਿਯੂ ਦਿੱਤਾ ਗਿਆ ਹੈ, ਜੋ 24 ਘੰਟੇ ਚੱਲ ਰਿਹਾ ਹੈ। ਉਮੀਦਵਾਰਾਂ/ ਨੁਮਾਇੰਦਿਆਂ ਤੋਂ ਇਲਾਵਾ ਪੱਤਰਕਾਰ ਸਾਥੀ ਵੀ ਜ਼ਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸਥਾਪਤ ਕੰਟਰੋਲ ਰੂਮ ਆ ਕੇ ਵੇਖ ਸਕਦੇ ਹਨ। ਕੰਟਰੋਲ ਰੂਮ ਦੇ ਇੰਚਾਰਜ ਸ੍ਰੀ ਸੁਰਿੰਦਰ ਕੁਮਾਰ, ਜ਼ਿਲਾ ਟਾਊਨ ਪਲਾਨਰ (88377-82375) ਹਨ।