ਜਿਲ੍ਹਾ ਸਿੱਖਿਆ ਅਫਸਰ ਵਲੋਂ ਚੌਣਾਂ ਦੌਰਾਨ ਵਧੀਆ ਸੇਵਾਵਾਂ ਦੇਣ ਲਈ ਅਧਿਆਪਕਾਂ ਅਤੇ ਮਿਡ-ਡੇ-ਮੀਲ ਵਰਕਰਾਂ ਦਾ ਧੰਨਵਾਦ 

Jarnail Singh
ਜਿਲ੍ਹਾ ਸਿੱਖਿਆ ਅਫਸਰ ਵਲੋਂ ਚੌਣਾਂ ਦੌਰਾਨ ਵਧੀਆ ਸੇਵਾਵਾਂ ਦੇਣ ਲਈ ਅਧਿਆਪਕਾਂ ਅਤੇ ਮਿਡ-ਡੇ-ਮੀਲ ਵਰਕਰਾਂ ਦਾ ਧੰਨਵਾਦ 
ਰੂਪਨਗਰ 22 ਫਰਵਰੀ 2022
ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਅਤੇ ਸੈਕੰਡਰੀ ਜਰਨੈਲ ਸਿੰਘ ਵਲੋਂ ਚੌਣ ਡਿਊਟੀ ਦੌਰਾਨ ਵਧੀਆਂ ਸੇਵਾਵਾਂ ਦੇਣ ਲਈ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਅਤੇ ਮਿਡ-ਡੇ-ਮੀਲ ਵਰਕਰਾਂ ਦਾ ਧੰਨਵਾਦ ਕੀਤਾ ਹੈ।

ਹੋਰ ਪੜ੍ਹੋ :-ਪਟਿਆਲਾ ਦੇ 8 ਵਿਧਾਨ ਸਭਾ ਹਲਕਿਆਂ ‘ਚ ਵੋਟਾਂ ਮਗਰੋਂ ਈ.ਵੀ.ਐਮ. ਤੇ ਵੀ.ਵੀ.ਪੈਟ ਸਟਰਾਂਗ ਰੂਮਾਂ ‘ਚ ਸੀਲ : ਸੰਦੀਪ ਹੰਸ

ਉਹਨਾ ਕਿਹਾ ਕਿ ਅਧਿਆਪਕਾਂ ਦੀ ਤੰਨਦੇਹੀ ਨਾਲ ਸੇਵਾ ਨਿਭਾਉਣ ਅਤੇ ਵਿਭਾਗ ਵਲੋਂ ਚੌਣ ਅਮਲੇ ਨੂੰ ਭੌਜਨ ਛਕਾਉਣਾ ਬਹੁਤ ਹੀ ਸ਼ਲਾਘਾਯੌਗ ਕਾਰਜ ਸੀ। ਜਿਸ ਲਈ ਸਮੁੱਚਾ ਵਿਭਾਗ ਵਧਾਈ ਦਾ ਪਾਤਰ ਹੈ। ਉਹਨਾ ਨਾਲ ਹੀ ਅਪੀਲ ਕੀਤੀ ਕਿ ਚੋਣਾਂ ਦੀਆਂ ਡਿਊਟੀਆਂ ਖਤਮ ਹੋ ਚੁੱਕੀਆਂ ਹਨ ਅਤੇ ਹੁਣ ਅਧਿਆਪਕ ਦਾਖਲਾ ਮੁਹਿੰਮ ਦੀ ਸਫਲਤਾ ਲਈ ਦਿਨ ਰਾਤ ਇੱਕ ਕਰਨ।