ਬਜ਼ੁਰਗ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਬੂਥ ਤੱਕ ਲਿਜਾਣ ਲਈ ਗੱਡੀਆਂ ਦੇ ਕੀਤੇ ਪ੍ਰਬੰਧ

ਨੌਜਵਾਨ ਵੋਟਰ ਵੀ ਬਣਨਗੇ ਲੋੜਵੰਦ ਵੋਟਰਾਂ ਦਾ ਸਹਾਰਾ

ਅੰਮ੍ਰਿਤਸਰ18 ਫਰਵਰੀ 2022

ਜਿਲ੍ਹਾ ਚੋਣ ਅਧਿਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਦੀ ਇੱਛਾ ਕਿ ਹਰੇਕ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰੇਨੂੰ ਅਮਲੀ ਜਾਮਾ ਪਹਿਨਾਉਣ ਲਈ ਜਿਲ੍ਹੇ ਵਿਚ ਸਾਰੇ 80 ਸਾਲ ਤੋਂ ਵਡੇਰੀ ਉਮਰ ਅਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਦੇ ਵੇਰਵੇ ਲੈ ਕੇ ਉਨਾਂ ਨੂੰ ਵੋਟ ਬੂਥ ਤੱਕ ਲਿਜਾਣ ਦੇ ਵੇਰਵੇ ਇਕੱਤਰ ਕੀਤੇ ਜਾ ਚੁੱਕੇ ਹਨ।

ਹੋਰ ਪੜ੍ਹੋ :-ਸਿਵਲ ਸਰਜਨ ਵੱਲੋਂ ਸਬ ਨੈਸ਼ਨਲ ਟੀ.ਬੀ. ਸਰਟੀਫਿਕੇਸ਼ਨ ਸਬੰਧੀ ਟੀਮਾਂ ਰਵਾਨਾ

ਹਰੇਕ 150 ਘਰ ਲਈ ਤਾਇਨਾਤ ਕੀਤੇ ਗਏ ਬੀ ਐਲ ਓਜ਼ ਨੇ ਘਰ-ਘਰ ਪਹੁੰਚ ਕਰਕੇ ਅਜਿਹੇ ਵੋਟਰਾਂ ਦੀ ਸਹਿਮਤੀ ਲਈ ਹੈਜਿਸ ਅਧਾਰ ਉਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਗੱਡੀਆਂ ਤੇ ਵੀਹਲ ਚੇਅਰ ਆਦਿ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ੍ਹੇ ਵਿਚ 14918 ਵਿਸ਼ੇਸ਼ ਲੋੜਾਂ ਵਾਲੇ ਅਤੇ 49249 ਅਜਿਹੇ ਵੋਟਰ ਹਨਜਿੰਨਾ ਦੀ ਉਮਰ 80 ਸਾਲ ਤੋਂ ਵੱਧ ਹੈ। ਇਸ ਦੇ ਨਾਲ ਹੀ ਸਾਡੇ ਕੋਲ 18 ਤੋਂ 19 ਸਾਲ ਉਮਰ ਵਰਗ ਦੇ 30216 ਅਜਿਹੇ ਵੋਟਰ ਹਨਜਿੰਨਾ ਨੇ ਪਹਿਲੀ ਵਾਰ ਵੋਟ ਪਾਉਣ ਜਾਣਾ ਹੈ। ਉਨਾਂ ਕਿਹਾ ਕਿ ਅਸੀਂ ਪ੍ਰਾਜੈਕਟ ਸਨਮਾਨ’ ਦੀ ਸ਼ੁਰੂਆਤ ਕੀਤੀ ਹੈਜਿਸ ਤਹਿਤ ਨੌਜਵਾਨ ਵੋਟਰ ਨੂੰ ਆਪਣੇ ਘਰ ਜਾਂ ਆਂਢ-ਗੁਆਂਢ ਦੇ ਲੋੜਵੰਦ ਵੋਟਰ ਨੂੰ ਬੂਥ ਤੱਕ ਲਿਜਾਣ ਦੀ ਜਿੰਮੇਵਾਰੀ ਬੀ ਐਲ ਓ ਰਾਹੀਂ ਦਿੱਤੀ ਗਈ ਹੈ। ਉਨਾਂ ਕਿਹਾ ਕਿ ਇਸ ਨਾਲ ਜੋਸ਼ ਤੇ ਤਜ਼ਰਬਾ ਦੋਵੋਂ ਇਕ ਸਾਥ ਵਿਚ ਆਪਣੇ ਵੋਟ ਅਧਿਕਾਰੀ ਦੀ ਵਰਤੋਂ ਕਰਨਗੇ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਹ ਵੋਟਰ ਜੋ ਇੰਨਾ ਨੌਜਵਾਨਾਂ ਦੇ ਘੇਰੇ ਤੋਂ ਬਾਹਰ ਹਨਨੂੰ ਸਾਡੇ ਬੀ ਐਲ ਓਜ਼ ਨੇ ਪਹੁੰਚ ਕਰਕੇ ਬੂਥ ਤੱਕ ਜਾਣ ਦੇ ਪ੍ਰਬੰਧ ਪੁੱਛੇ ਹਨ।  ਜਿਸ ਤਹਿਤ ਜਿੰਨਾ ਲੋੜਵੰਦ ਲੋਕਾਂ ਨੂੰ ਵਾਹਨ ਦੀ ਲੋੜ ਹੈਨੂੰ ਵਾਹਨ ਦਿੱਤੇ ਜਾ ਰਹੇ ਹਨ। ਇਸ ਕੰਮ ਲਈ ਸਹਾਇਕ ਵੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰੇਕ ਬੂਥ ਉਤੇ ਵੀਹਲ ਚੇਅਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈਤਾਂ ਜੋ ਵਿਸ਼ੇਸ਼ ਲੋੜ ਵਾਲੇ ਵਿਅਕਤੀ ਨੂੰ ਬੂਥ ਤੱਕ ਜਾਣ ਵਿਚ ਕੋਈ ਸਮੱਸਿਆ ਨਾ ਆਵੇ। ਉਨਾਂ ਦੱਸਿਆ ਕਿ ਨਿਯੁੱਕਤ ਕੀਤੇ ਗਏ ਸਹਾਇਕਾਂ ਵਿਚੋ ਜੋ ਵੀ ਕਰਮਚਾਰੀ ਜਾਂ ਵਲੰਟੀਅਰ ਆਪਣੀ ਸੂਚੀ ਦੇ ਸਾਰੇ ਲੋੜਵੰਦ ਵੋਟਰਾਂ ਦੀ ਵੋਟ ਭਗਤਾਉਣ ਵਿਚ ਕਾਮਯਾਬ ਹੋਇਆ ਉਸ ਨੂੰ ਜਿਲ੍ਹਾ ਪ੍ਰਸਾਸ਼ਨ ਵੱਲੋਂ ਸਨਾਮਾਨਿਤ ਕੀਤਾ ਜਾਵੇਗਾ।