ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਪੈਰਾਂ ਵਿਚ ਝੁੱਕ ਕੇ ਪੰਜਾਬ ਤੇ ਪੰਜਾਬੀਆਂ ਨੁੰ ਸ਼ਰਮਸ਼ਾਰ ਕੀਤਾ : ਮਨਜਿੰਦਰ ਸਿੰਘ ਸਿਰਸਾ

MANJINDER SINGH SIRSA
Arvind Kejriwal’s lies exposed with demand of Rs. 1 lakh crore from Centre by Bhagwant Mann : Manjinder Singh Sirsa

ਚੰਡੀਗੜ੍ਹ,11 ਮਾਰਚ  2022

ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੈਰਾਂ ਵਿਚ ਝੁੱਕ ਕੇ ਪੰਜਾਬ ਤੇ ਪੰਜਾਬੀਆਂ ਨੁੰ ਸ਼ਰਮਸਾਰ ਕੀਤਾ ਹੈ।ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਬਹੁਤ ਵੱਡਾ ਫਤਵਾ ਦਿੱਤਾ  ਤੇ  ਆਪਣੇ ਸਿਰ ਦਾ ਤਾਜ ਦਿੱਤਾ।

ਹੋਰ ਪੜ੍ਹੋ :-ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ

ਉਹਨਾਂ ਕਿਹਾ ਕਿ ਜੋ ਭਗਵੰਤ ਮਾਨ ਸ਼ਹੀਦੇ ਏ ਆਜ਼ਮ ਭਗਤ ਸਿੰਘ ਦੀ ਪੱਗ ਬੰਨਦੇ ਸਨ, ਭਗਵੰਤ ਸਿੰਘ ਨੁੰ ਆਪਣਾ ਆਦਰਸ਼ ਦੱਸਦੇ ਸਨ ਤੇ ਕਹਿੰਦੇ ਸਨ ਕਿ ਮੈਂ ਖਟਕੱੜ ਕਲਾਂ ਵਿਖੇ ਸਹੁੰ ਚੁੱਕਾਂਗਾ, ਉਹਨਾਂ ਨੇ ਅੱਜ ਆਪਣੀ ਦਸਤਾਰ ਨੁੰ ਅਰਵਿੰਦ ਕੇਜਰਵਾਲ ਦੇ ਪੈਰਾਂ ਵਿਚ ਪਾਇਆ।ਉਹਨਾਂ ਕਿਹਾ ਕਿ ਇਹੀ ਕੰਮ ਨਵਜੋਤ ਸਿੱਧੂ ਨੇ ਕੀਤਾ ਸੀ ਜਦੋਂ ਸੋਨੀਆ ਗਾਂਧੀ ਦੇ ਪੈਰਾਂ ਵਿਚ ਪੱਗ ਰੱਖੀ ਸੀ ਪਰ ਲੋਕਾਂ ਨੇ ਹੁਣ ਤੱਕ ਉਹਨਾਂ ਨੁੰ ਮੁਆਫ ਨਹੀਂ ਕੀਤਾ ।

ਉਹਨਾਂ ਕਿਹਾ ਕਿ ਭਗਵੰਤ ਮਾਨ ਪੰਜਾਬੀ ਤੇ ਪੰਜਾਬੀਆਂ ਨੁੰ ਇਹ ਸੰਦੇਸ਼ ਦੇ ਰਹੇ ਹਨ ਕਿ ਪੰਜਾਬੀਅਤ ਤੇ ਸਿੱਖੀ ਕੇਜਰੀਵਾਲ ਦੇ ਪੈਰਾਂ ਵਿਚ ਪੈ ਗਈ ਹੈ।ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਇਸ ਤਰੀਕੇ ਪੈਰਾਂ ਵਿਚ ਝੁਕਾ ਰਹੇ ਸਨ ਜਿਵੇਂ ਇੰਤਜ਼ਾਰ ਕਰ ਰਹੇ ਸਨ ਕਿ ਵੀਡੀਓ ਦੀ ਟਰੇਨਿੰਗ ਦਿੱਤੀ ਸੀ ਕਿ ਭਗਵੰਤ ਮਾਨ ਪੈਰਾਂ ਵਿਚ ਡਿੱਗਣਗੇ ਅਤੇ ਉਹ ਸੰਦੇਸ਼ ਦੇਣਗੇ ਕਿ ਇਹ ਵੇਖੋ ਪੰਜਾਬ ਮੇਰੇ ਪੈਰਾਂ ‘ਤੇ ਪਿਆ ਹੈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੁੰ ਅਜਿਹਾ ਕੋਈ ਭੁਲੇਖਾ ਨਹੀਂ ਪਾਲਣਾ ਚਾਹੀਦਾ। ਭਗਵੰਤ ਮਾਨ ਤਾਂ ਉਹਨਾਂ ਦੇ ਪੈਰਾਂ ਵਿਚ ਪੈ ਸਕਦਾ ਹੈ ਪਰ ਪੰਜਾਬ ਨਾ ਕਦੇ ਡਿੱਗਿਆ ਹੈ ਤੇ ਨਾ ਕਦੇ ਪੰਜਾਬੀਅਤ ਡਿੱਗੀ ਹੈ। ਸਾਡਾ ਸਿਰ ਹਮੇਸ਼ਾ ਉੱਚਾ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬੀ ਜਿੰਨੀ ਜਲਦੀ ਦਿਲ ਵਿਚ ਬਿਠਾਉਂਦੇ ਹਨ, ਉਨੀ ਛੇਤੀ ਚੁੱਕ ਕੇ ਬਾਹਰ ਵੀ ਸੁੱਟ ਦਿੰਦੇ ਹਨ।ਉਹਨਾਂ ਕਿਹਾ ਕਿ ਪੰਜਾਬੀ ਜਲਦੀ ਹੀ ਇਸਦਾ ਜਵਾਬ ਵੀ ਸ੍ਰੀ ਕੇਜਰੀਵਾਲ ਤੇ ਸ੍ਰੀ ਭਗਵੰਤ ਮਾਨ ਨੁੰ ਦੇਣਗੇ।