ਮਿੱਡ ਡੇ ਮੀਲ ਤਹਿਤ ਬੱਚਿਆਂ ਨੂੰ ਕੁਆਲਿਟੀ ਭਰਪੂਰ ਖਾਣਾ ਮੁਹੱਈਆ ਕਰਵਾਉਣ ਵਿਚ ਕੋਈ ਊਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਵਿਜੇ ਦੱਤ, ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ

Member Punjab State Food Commission
ਮਿੱਡ ਡੇ ਮੀਲ ਤਹਿਤ ਬੱਚਿਆਂ ਨੂੰ ਕੁਆਲਿਟੀ ਭਰਪੂਰ ਖਾਣਾ ਮੁਹੱਈਆ ਕਰਵਾਉਣ ਵਿਚ ਕੋਈ ਊਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਵਿਜੇ ਦੱਤ, ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਸਕੂਲ ਤੇ ਰਾਸ਼ਨ ਡਿਪੂ ਦੀ ਚੈਕਿੰਗ

ਗੁਰਦਾਸਪੁਰ, 15 ਮਾਰਚ 2022

ਸ੍ਰੀ ਵਿਜੇ ਦੱਤ, ਮੈਂਬਰ ਪੰਜਾਬ ਸਟੇਟ ਫੂਡ ਕਮਿਸ਼ਨ ਅੱਜ ਨੈਸ਼ਨਲ ਫੂਡ ਸਕਿਊਰਿਟੀ ਐਕਟ, 2013 ਅਧੀਨ ਰਾਸ਼ਨ ਦੀ ਵੰਡ ਦੀ ਸਮੀਖਿਆ, ਮਿੱਡ ਡੇ ਮੀਲ ਤੇ ਆਂਗਣਵਾੜੀ ਸੈਂਟਰਾਂ ਦਾ ਦੌਰਾ ਕਰਨ ਸਬੰਧੀ ਗੁਰਦਾਸਪੁਰ ਪਹੁੰਚੇ। ਉਨ੍ਹਾਂ ਵਲੋਂ ਪੰਚਾਇਤ ਭਵਨ ਵਿਖੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਮਿੱਡ ਡੇ ਮੀਲ ਤੇ ਰਾਸ਼ਨ ਡਿਪੂ ਦੀ ਚੈਕਿੰਗ ਵੀ ਕੀਤੀ ਗਈ। ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸੰਜੇ ਸ਼ਰਮਾ ਡੀਐਫਐਸਸੀ, ਡਾ.ਜੀ.ਐਸ ਪਨੂੰ ਸਹਾਇਕ ਕਮਿਸ਼ਨਰ ਫੂਡ, ਬਲਬੀਰ ਸਿੰਘ ਡਿਪਟੀ ਡੀਈਓ (ਪ), ਕੋਮਲਪ੍ਰੀਤ ਕੋਰ ਸੀਡੀਪੀਓ, ਅਮਰਪਾਲ ਸਿੰਘ ਤੇ ਨਿਰਮਲ ਸਿੰਘ ਆਦਿ ਹਾਜ਼ਰ ਸਨ।

ਹੋਰ ਪੜ੍ਹੋ :-ਸਵਰਨਿਮ ਵਿਜੈ ਸਾਲ ਨੂੰ ਸਮਰਪਿਤ ਗੋਰਖਾ ਰਾਈਫਲਸ ਬ੍ਰਿਗੇਡ ਦੀ ਯੁਨਿਟ ਵੱਲੋਂ ਕੀਤਾ ਗਿਆ ਪਾਈਪ ਬੈਂਡ ਡਿਸਪਲੇਅ

ਮੀਟਿੰਗ ਦੌਰਾਨ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਦੀ ਸਹੂਲਤ ਲਈ ਗਠਿਤ ਕੀਤੇ ਗਏ ਕਮਿਸ਼ਨ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਲੋਕਾਂ ਦੀ ਸਹੂਲਤ ਲਈ ਸ਼ਿਕਾਇਤ ਨੰਬਰਾਂ ਦੇ ਬੈਨਰ ਵੱਧ ਤੋਂ ਵੱਧ ਸਕੂਲਾਂ, ਆਂਗਣਵਾੜੀ ਸੈਂਟਰਾਂ ਤੇ ਰਾਸ਼ਨ ਡਿਪੂਆਂ ’ਤੇ ਡਿਸਪਲੇਅ ਕਰਨ ਤਾਂ ਜੋ ਲੋਕ ਆਪਣੀ ਮੁਸ਼ਕਿਲ ਦੱਸ ਸਕਣ। ਉਨਾਂ ਸਹਾਇਕ ਕਮਿਸ਼ਨਰ ਫੂਡ ਨੂੰ ਕਿਹਾ ਕਿ ਉਹ ਮੀਡ ਡੇ ਮੀਲ ਸਬੰਧੀ ਸਕੂਲਾਂ ਦੀ ਸਮੇਂ-ਸਮੇਂ ਤੇ ਖਾਣੇ ਦੀ ਕੁਆਲਿਟੀ ਚੈੱਕ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਬੱਚਿਆਂ ਦੀ ਸਿਹਤ ਨਾਲ ਕਈ ਖਿਲਵਾੜ ਨਾ ਹੋਵੇ। ਉਨਾਂ ਡੀਐਫਐਸਸੀ ਨੂੰ ਡਿਪੂ ਰਾਸ਼ਨਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਨੈਸ਼ਨਲ ਫੂਡ ਸੇਫਟੀ ਐਕਟ 2013 ਅਧੀਨ ਰਾਸ਼ਨ ਦੀ ਵੰਡ ਨੂੰ ਸੁਚਾਰੂ ਢੰਗ ਨਾਲ ਵੰਡਣ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਸੀਡੀਪੀਓ ਗੁਰਦਾਸਪੁਰ ਨੂੰ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਨੂੰ ਸਹੂਲਤਾਂ ਪੁਜਦਾ ਕਰਨ ਵਿਚ ਕੋਈ ਢਿੱਲਮੱਠ ਨਾ ਵਰਤਣ। ਉਨਾਂ ਅੱਗੇ ਕਿਹਾ ਕਿ ਉਹ ਲਗਾਤਾਰ ਅਧਿਕਾਰੀਆਂ ਨਾਲ ਮੀਟਿੰਗ ਅਤੇ ਚੈਕਿੰਗ ਅਭਿਆਨ ਕਰਦੇ ਰਹਿਣਗੇ।

ਮੀਟਿੰਗ ਉਪਰੰਤ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ, ਵਿਜੇ ਦੱਤ ਵਲੋਂ ਡਾਕਖਾਨਾ ਚੋਂਕ ਗੁਰਦਾਸਪੁਰ ਨੇੜੇ ਦੋਵੇਂ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਦੌਰਾ ਕੀਤਾ ਤੇ ਬੱਚਿਆਂ ਲਈ ਤਿਆਰ ਕੀਤੇ ਖਾਣੇ ਨੂੰ ਖੁਦ ਖਾ ਕੇ ਚੈੱਕ ਕੀਤਾ। ਉਨਾਂ ਬੱਚਿਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਖਾਣੇ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਵਧੀਆਂ ਕੁਆਲਟੀ ਦਾ ਖਾਣਾ ਮੁਹੱਈਆ ਕਰਵਾਉਣ ਵਿਚ ਕੋਈ ਢਿੱਲਮੱਠ ਨਾ ਵਰਤੀ ਜਾਵੇ ਅਤੇ ਖਾਣੇ ਦੀ ਕੁਆਲਟੀ ਵਿਚ ਕਿਸੇ ਕਿਸਮ ਦੀ ਉਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਉਨਾਂ ਵਲੋਂ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਖਾਣੇ ਸਬੰਧੀ ਗੱਲਬਾਤ ਵੀ ਕੀਤੀ।

ਉਪੰਰਤ ਉਨਾਂ ਵਲੋਂ ਅੱਬਲਖੈਰ ਵਿਖੇ ਰਾਸ਼ਨ ਡਿਪੂ ਦਾ ਦੌਰਾ ਕੀਤਾ ਗਿਆ ਤੇ ਰਾਸ਼ਨ ਲੈਣ ਆਏ ਲੋਕਾਂ ਨਾਲ ਗੱਲਬਾਤ ਕੀਤੀ। ਉਨਾਂ ਕਿਹਾ ਕਿ ਨੈਸ਼ਨਲ ਫੂਡ ਸੇਫਟੀ ਐਕਟ 2013 ਅਧੀਨ ਰਾਸ਼ਨ ਦੀ ਵੰਡ ਸਹੀ ਢੰਗ ਨਾਲ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਅੱਗੇ ਦੱਸਿਆ ਕਿ ਜੇਕਰ ਖਪਤਕਾਰਾਂ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਵਿਚ ਕੋਈ ਗੜਬੜੀ ਮਿਲਦੀ ਹੈ ਤਾਂ ਉਹ 0172-2791025 ਅਤੇ 98767-64545 ਜਾਂ punjabfoodcommission@gmail.com ਉਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।