ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮਾਂ/ਭੰਡਾਰਾਂ ਨੇੜੇ ਇਕੱਠੇ ਹੋਣ ਅਤੇ ਦਾਖਲੇ ਉਤੇ ਰਹੇਗੀ ਮਨਾਹੀ

GURPREET SINGH KHAIRA
ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮਾਂ/ਭੰਡਾਰਾਂ ਨੇੜੇ ਇਕੱਠੇ ਹੋਣ ਅਤੇ ਦਾਖਲੇ ਉਤੇ ਰਹੇਗੀ ਮਨਾਹੀ

ਅੰਮ੍ਰਿਤਸਰ 17 ਮਾਰਚ 2022

ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਗੁਦਾਮਾਂ ਵਿਚੋਂ ਚੌਲ ਤੇ ਪੁਰਾਣੀ ਕਣਕ ਦੇ ਭੰਡਾਰ ਨੂੰ ਖਾਲੀ ਕਰਨ ਵਿਚ ਆਉਣ ਵਾਲੀ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਦੇ ਇਰਾਦੇ ਨਾਲ ਜਿਲ੍ਹਾ ਮੈਜਿਸਟਰੇਟ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਐਫ.ਸੀ.ਆਈ. ਦੇ ਗੁਦਾਮਾਂਭੰਡਾਰਾ ਪਲਿੰਥਾਂਰੇਲਵੇ ਲਾਇਨਾਂਜਿੱਥੇ ਕਿ ਐਫ.ਸੀ.ਆਈ. ਦਾ ਅਨਾਜ ਪਿਆ ਹੋਵੇਵਿਖੇ ਬਿਨਾਂ ਜਿਲ੍ਹਾ ਮੈਨੇਜ਼ਰ ਐਫ.ਸੀ.ਆਈ. ਦੀ ਪ੍ਰਵਾਨਗੀ ਦੇ ਦਾਖਲ ਹੋਣ ਤੇ ਪਾਬੰਦੀ ਲਗਾਈ ਹੈ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰੀ ਮੀਟਿੰਗ

ਆਪਣੇ ਹੁਕਮਾਂ ਵਿੱਚ ਉਨਾਂ ਕਿਹਾ ਕਿ ਨਵੀਂ ਆ ਰਹੀ ਕਣਕ ਨੂੰ ਭੰਡਾਰ ਕਰਨ ਲਈ ਗੁਦਾਮਾਂ ਦਾ ਖਾਲੀ ਹੋਣਾ ਜਨਤਾ ਦੇ ਵੱਡੇ ਹਿੱਤਾਂ ਲਈ ਜ਼ਰੂਰੀ ਹੈ। ਇਸ ਲਈ ਜਨਤਕ ਹਿਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਜਾਂਦੇ ਹਨਤਾਂ ਜੋ ਕੋਈ ਕੰਮ ਵਿੱਚ ਰੁਕਾਵਟ ਨਾ ਪਾ ਸਕੇ। ਉਨਾਂ ਕਿਹਾ ਕਿ ਇਨਾਂ ਹੁਕਮਾਂ ਦੀ ਉਲੰਘਣਾ ਆਈ.ਪੀ.ਸੀ. ਦੀ ਧਾਰਾ 1860 ਅਧੀਨ ਸਜ਼ਾਯੋਗ ਅਪਰਾਧ ਮੰਨੀ ਜਾਵੇਗੀ। ਇਹ ਹੁਕਮ 16 ਮਾਰਚ 2022 ਤੋਂ 30 ਅਪ੍ਰੈਲ 2022 ਤੱਕ ਲਾਗੂ ਰਹਿਣਗੇ ਅਤੇ ਇਸ ਦੌਰਾਨ ਐਫ.ਸੀ.ਆਈ. ਦੇ ਗੁਦਾਮਾਂ ਅਤੇ ਭੰਡਾਰਾਂ ਨੇੜੇ ਕੋਈ ਵੀ ਇਕੱਠ ਜਾਂ ਗੈਰ ਕਾਨੂੰਨੀ ਦਾਖਲਾ ਪਾਬੰਦੀ ਅਧੀਨ ਰਹੇਗਾ।